ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਕੁਰੂਕਸ਼ੇਤਰ ਯੂਨੀਵਰਸਿਟੀ ਲਾਅ ਇੰਸਟੀਚਿਊਟ ਨੇ ਐਂਟੀ ਰੈਗਿੰਗ ਹਫ਼ਤੇ ਤਹਿਤ ਐਂਟੀ ਰੈਗਿੰਗ ਵਰਕਸ਼ਾਪ ਕਰਵਾਈ ਹੈ। ਇਸ ਵਰਕਸ਼ਾਪ ਵਿੱਚ ਐਂਟੀ ਰੈਗਿੰਗ ਵਿਸ਼ੇ ’ਤੇ ਪੋਸਟਰ ਮੇਕਿੰਗ, ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ ਹਨ।
ਇਸ ਮੌਕੇ ਲਾਅ ਇੰਸਟੀਚਿਊਟ ਦੀ ਡਾਇਰੈਕਟਰ ਪ੍ਰੋ ਸੁਸ਼ੀਲਾ ਦੇਵੀ ਚੌਹਾਨ ਨੇ ਕਿਹਾ ਕਿ ਰੈਗਿੰਗ ਸਿਰਫ ਅਨੁਸ਼ਾਸ਼ਨਹੀਨਤਾ ਹੀ ਨਹੀਂ ਹੈ ਸਗੋਂ ਇਹ ਇਕ ਅਪਰਾਧ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਦਾ ਫ਼ਰਜ਼ ਹੈ Îਕ ਉਹ ਆਪਣੇ ਦੋਸਤਾਂ ਦੇ ਸਨਮਾਨ ਅਤੇ ਮਾਣ ਦੀ ਰਖਿੱਆ ਕਰੇ ਅਤੇ ਵਿਦਿਅਕ ਮਾਹੌਲ ਨੂੰ ਸੁਰਖਿੱਅਤ ਅਤੇ ਸੁਹਿਰਦ ਬਣਾਵੇ। ਵਰਕਸ਼ਾਪ ਵਿਚ ਮੁੱਖ ਬੁਲਾਰਿਆਂ ਡਾ. ਤ੍ਰਿਪਤੀ ਚੌਧਰੀ, ਡਾ. ਜੈਕਿਸ਼ਨ ਭਾਰਦਵਾਦ, ਡਾ. ਅਮਿਤ ਕੁਮਾਰ ਅਤੇ ਡਾ. ਜਤਿਨ ਨੇ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਬਾਰੇ ਜਾਗਰੂਕ ਕੀਤਾ। ਅੱਜ ਹੋਏ ਐਂਟੀ ਰੈਗਿੰਗ ਮੁਕਾਬਲਿਆਂ ਵਿਚ ਨਿਰਨਾਇਕ ਮੰਡਲ ਦੀ ਭੂਮਿਕਾ ਡਾ. ਨੀਰਜ ਬਤਿਸ਼, ਡਾ ਸ਼ਾਲੂ, ਡਾ. ਪੂਨਮ ਸ਼ਰਮਾ ਅਤੇ ਡਾ. ਕ੍ਰਿਸ਼ਨਾ ਅਗਰਵਾਲ ਨੇ ਨਿਭਾਈ। ਪੋਸਟਰ ਮੁਕਾਬਲੇ ਵਿਚ ਗੂੰਜਨ ਨੂੰ ਪਹਿਲਾ ਅਤੇ ਸ਼ਰਧਾ ਨੂੰ ਦੂਜਾ ਇਨਾਮ ਮਿਲਿਆ। ਜਦੋਂ ਕਿ ਸਲੋਗਨ ਲਿਖਣ ਮੁਕਾਬਲੇ ਵਿਚ ਇਸ਼ਿਤਾ ਚੌਧਰੀ ਨੇ ਪਹਿਲਾ, ਅਤੇ ਸੀਆ ਢੀਂਗੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਵਰਕਸ਼ਾਪ ਕੋਆਰਡੀਨੇਟਰ ਡਾ. ਸੁਮਿਤ ਅਤੇ ਕੋ-ਕੋਆਰਡੀਨੇਟਰ ਡਾ. ਮੋਨਿਕਾ ਦੀ ਨਿਗਰਾਨੀ ਹੇਠ ਕਰਵਾਈ ਗਈ।