ਮੈਗਾ ਖੂਨਦਾਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਰਾਜਸਥਾਨ ਦੇ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰਿਯਾ ਵਿਸ਼ਵ ਵਿਦਿਆਲਿਆ ਮਾਊਂਟ ਆਬੂ ਦੀ ਸਾਬਕਾ ਮੁੱਖ ਪ੍ਰਸ਼ਾਸਕ ਰਾਜ ਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ 18ਵੀਂ ਬਰਸੀ ਮੌਕੇ ਮੈਗਾ ਖੂਨਦਾਨ ਮੁਹਿੰਮ ਦਾ ਚਲਾਈ ਜਾਵੇਗੀ। ਬ੍ਰਹਮਾਕੁਮਾਰੀ ਵਿਸ਼ਵ ਸ਼ਾਂਤੀ ਧਾਮ ਸੇਵਾ ਕੇਂਦਰ ਕੁਰੂਕਸ਼ੇਤਰ ਦੀ ਇੰਚਾਰਜ ਰਾਜ ਯੋਗਿਨੀ ਬ੍ਰਹਮਾ...
Advertisement
ਰਾਜਸਥਾਨ ਦੇ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰਿਯਾ ਵਿਸ਼ਵ ਵਿਦਿਆਲਿਆ ਮਾਊਂਟ ਆਬੂ ਦੀ ਸਾਬਕਾ ਮੁੱਖ ਪ੍ਰਸ਼ਾਸਕ ਰਾਜ ਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ 18ਵੀਂ ਬਰਸੀ ਮੌਕੇ ਮੈਗਾ ਖੂਨਦਾਨ ਮੁਹਿੰਮ ਦਾ ਚਲਾਈ ਜਾਵੇਗੀ। ਬ੍ਰਹਮਾਕੁਮਾਰੀ ਵਿਸ਼ਵ ਸ਼ਾਂਤੀ ਧਾਮ ਸੇਵਾ ਕੇਂਦਰ ਕੁਰੂਕਸ਼ੇਤਰ ਦੀ ਇੰਚਾਰਜ ਰਾਜ ਯੋਗਿਨੀ ਬ੍ਰਹਮਾ ਕੁਮਾਰੀ ਸਰੋਜ ਭੈਣ ਨੇ ਦੱਸਿਆ ਕਿ 17 ਅਗਸਤ ਨੂੰ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਰਾਸ਼ਟਰੀ ਪੱਧਰ ’ਤੇ ਇਸ ਖੂਨਦਾਨ ਮੈਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜਿਸ ਦੇ ਤਹਿਤ ਸੰਗਠਨ ਦੇਸ਼ ਭਰ ਵਿਚ ਛੇ ਹਜ਼ਾਰ ਤੋਂ ਵੱਧ ਸੇਵਾ ਕੇਂਦਰਾਂ ਤੇ ਖੂਨਦਾਨ ਕੈਂਪ ਲਗਾਏ ਜਾਣਗੇ ਤੇ ਇਸ ਖੂਨਦਾਨ ਮੈਗਾ ਮੁਹਿੰਮ ਵਿੱਚ ਇਕ ਲੱਖ ਯੂਨਿਟ ਖੂਨ ਦਾਨ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬ੍ਰਹਮਾਕੁਮਾਰੀ ਇਨ੍ਹਾਂ ਖੂਨਦਾਨ ਕੈਂਪਾ ਰਾਹੀਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣਗੇ।
Advertisement
Advertisement
×