ਅਨਿਲ ਵਿੱਜ ਦਾ ਕਾਂਗਰਸ ‘ਤੇ ਸ਼ਬਦੀ ਹਮਲਾ; ਕਿਹਾ- ਜੋ ਲਾਹੌਰ ’ਚ ਫੇਲ੍ਹ , ਉਹ ਪਿਸ਼ੌਰ ’ਚ ਵੀ ਫੇਲ੍ਹ
ਰਾਹੁਲ ਗਾਂਧੀ ਰਾਜਨੀਤੀ ਵਿੱਚ ਫੇਲ੍ਹ ਹੋ ਗਏ ਹਨ : ਵਿੱਜ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਦੇ ਦੀਵਾਲੀ ਬਾਅਦ ਪ੍ਰਦੂਸ਼ਣ ਸੰਬੰਧੀ ਟਵੀਟ ’ਤੇ ਤੀਖ਼ੀ ਪ੍ਰੀਤੀਕਿਰਿਆ ਕੀਤੀ ਹੈ।
ਵਿੱਜ ਨੇ ਕਿਹਾ ਕਿ ਦੇਸ਼ ਵਿੱਚ ਕੁਝ ਪਾਰਟੀਆਂ ਇਹੋ ਜਿਹੀਆਂ ਹਨ, ਜੋ ਹਿੰਦੂ ਧਰਮ ਅਤੇ ਇਸ ਦੀ ਸੰਸਕ੍ਰਿਤੀ ਦਾ ਲਗਾਤਾਰ ਅਪਮਾਨ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਵੀ ਜਦੋਂ ਰਿਸ਼ੀ ਮੁਨੀ ਯੱਗ ਕਰਦੇ ਸਨ ਤਾਂ ਤਾੜਕਾ ਤੇ ਭਸਮਾਸੁਰ ਵਰਗੇ ਰਾਕਸ਼ਸ ਉਨ੍ਹਾਂ ਵਿੱਚ ਖਲਲ ਪਾਂਦੇ ਸਨ, ਇਹ ਅੱਜ ਵੀ ਓਸੇ ਪ੍ਰਜਾਤੀ ਦੇ ਲੋਕ ਹਨ ਜੋ ਬਾਣੀ ਤੇ ਬਿਆਨਾਂ ਰਾਹੀਂ ਹਿੰਦੂ ਧਰਮ ਨੂੰ ਭ੍ਰਿਸ਼ਟ ਕਰਨ ਦਾ ਯਤਨ ਕਰ ਰਹੇ ਹਨ।
ਰਾਹੁਲ ਗਾਂਧੀ ‘ਤੇ ਤੰਜ਼ ਕਰਦੇ ਹੋਏ ਵਿੱਜ ਨੇ ਕਿਹਾ , “ ਜੋ ਲਾਹੌਰ ‘ਚ ਫੇਲ੍ਹ, ਓਹ ਪਿਸ਼ੌਰ ‘ਚ ਵੀ ਫੇਲ੍ਹ।” ਰਾਹੁਲ ਗਾਂਧੀ ਦੀ ਰਾਜਨੀਤੀ ਮੁਕ ਗਈ ਹੈ, ਇਸ ਲਈ ਉਹ ਨਵਾਂ ਕਾਰੋਬਾਰ ਲੱਭ ਰਹੇ ਹਨ। ਉਹ ਹਰ ਥਾਂ ਜਾ ਕੇ ਕੋਸ਼ਿਸ਼ ਕਰ ਰਹੇ ਹਨ ਪਰ ਕਿਤੇ ਵੀ ਫਿੱਟ ਨਹੀਂ ਬੈਠ ਰਹੇ।
ਉਨ੍ਹਾਂ ਦੱਸਿਆ ਕਿ ਛੱਠ ਪੂਜਾ ਲਈ ਬਿਹਾਰ ਜਾਣ ਵਾਲਿਆਂ ਦੀ ਸੁਵਿਧਾ ਲਈ ਹਰਿਆਣਾ ਤੋਂ ਬਿਹਾਰ ਰੂਟ ’ਤੇ ਏ.ਸੀ. ਬੱਸਾਂ ਚਲਾਈਆਂ ਗਈਆਂ ਹਨ, ਜੋ ਹੁਣ ਰਵਾਨਾ ਹੋ ਚੁੱਕੀਆਂ ਹਨ।