ਗੀਤਾ ਮਹੋਤਸਵ ਮੌਕੇ ਬੁਰਾਈਆਂ ਤਿਆਗਣ ਦਾ ਸੱਦਾ
ਕੌਮਾਂਤਰੀ ਗੀਤਾ ਮਹੋਤਸਵ ਮੌਕੇ ਬ੍ਰਹਮ ਸਰੋਵਰ ਦੇ ਪਵਿੱਤਰ ਕੰਢੇ ’ਤੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ (ਵਿਸ਼ਵ ਸ਼ਾਂਤੀ ਧਾਮ ਸੇਵਾ ਕੇਂਦਰ, ਕੁਰੂਕਸ਼ੇਤਰ) ਵੱਲੋਂ ‘ਗੀਤਾ ਦਾ ਸੁਨਹਿਰੀ ਭਾਰਤ ਮੇਲਾ’ ਅਤੇ ‘ਆਦਰਸ਼ ਗੋਕੁਲ ਪਿੰਡ’ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਮਾਊਂਟ...
Advertisement
ਕੌਮਾਂਤਰੀ ਗੀਤਾ ਮਹੋਤਸਵ ਮੌਕੇ ਬ੍ਰਹਮ ਸਰੋਵਰ ਦੇ ਪਵਿੱਤਰ ਕੰਢੇ ’ਤੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ (ਵਿਸ਼ਵ ਸ਼ਾਂਤੀ ਧਾਮ ਸੇਵਾ ਕੇਂਦਰ, ਕੁਰੂਕਸ਼ੇਤਰ) ਵੱਲੋਂ ‘ਗੀਤਾ ਦਾ ਸੁਨਹਿਰੀ ਭਾਰਤ ਮੇਲਾ’ ਅਤੇ ‘ਆਦਰਸ਼ ਗੋਕੁਲ ਪਿੰਡ’ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਮਾਊਂਟ ਆਬੂ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਖੇਤੀਬਾੜੀ ਤੇ ਪੇਂਡੂ ਵਿਕਾਸ ਵਿਭਾਗ ਦੇ ਕੋਆਰਡੀਨੇਟਰ ਬੀ ਕੇ ਸੁਮੰਤ, ਸੋਨੀਪਤ ਤੋਂ ਰਾਜ ਯੋਗਿਨੀ ਬੀ ਕੇ ਲਕਸ਼ਮੀ, ਅੰਬਾਲਾ ਤੋਂ ਬੀ ਕੇ ਮੰਗਲ ਸੈਨ ਬਜਾਜ ਅਤੇ ਕੁਰੂਕਸ਼ੇਤਰ ਸੈਂਟਰ ਇੰਚਾਰਜ ਬੀ ਕੇ ਗਿਆਨ ਚੰਦ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਅਦਾ ਕੀਤੀ। ਇਸ ਦੌਰਾਨ ਹਵਨ ਕੁੰਡ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸ਼ਰਧਾਲੂ ਆਪਣੀਆਂ ਬੁਰਾਈਆਂ ਅਤੇ ਔਗੁਣਾਂ ਦਾ ਤਿਆਗ ਕਰਕੇ ਗੀਤਾ ਤੋਂ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਨ।
Advertisement
Advertisement
×

