Advertisement
ਅੰਬਾਲਾ ਪੁਲੀਸ ਨੇ ਐਸ.ਪੀ. ਅਜੀਤ ਸਿੰਘ ਸ਼ੇਖਾਵਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੰਭੀਰ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਚ.ਓ ਮਹੇਸ਼ਨਗਰ ਇੰਸਪੈਕਟਰ ਜਤਿੰਦਰ ਢਿੱਲੋਂ ਦੀ ਅਗਵਾਈ ਹੇਠ 23 ਅਕਤੂਬਰ ਨੂੰ ਪੁਲੀਸ ਟੀਮ ਨੇ ਜਸਮੇਰ ਉਰਫ਼ ਲਵਲੀ ਉਰਫ਼ ਕੱਲੂ ਵਾਸੀ ਪਿੰਡ ਬੁੱਢਾਖੇੜਾ ਅਤੇ ਉਸਦੀ ਮਹਿਲਾ ਸਾਥੀ ਨੂੰ ਕਾਬੂ ਕੀਤਾ। ਦੋਵਾਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ।
Advertisement
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਅਭੈ ਵਾਸੀ ਪਿੰਡ ਨਗਲਾ ਨੇ 19 ਅਕਤੂਬਰ ਨੂੰ ਦੱਸਿਆ ਸੀ ਕਿ ਨਗਲਾ -ਬੋਹ ਰੋਡ ਦੇ ਨੇੜੇ ਇਕ ਨਾ ਮਾਲੂਮ ਔਰਤ ਦਾ ਕਤਲ ਕਰਕੇ ਉਸਨੂੰ ਜਲਣਸ਼ੀਲ ਪਦਾਰਥ ਪਾ ਕੇ ਸਾੜਿਆ ਗਿਆ ਹੈ।
Advertisement
ਪੁਲੀਸ ਨੇ ਫੌਰੀ ਤੌਰ ’ਤੇ ਧਾਰਾ 103(1) ਏ ਅਤੇ 238 ਬੀਐੱਨਐਸ ਤਹਿਤ ਮਾਮਲਾ ਦਰਜ ਕੀਤਾ ਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਤਕਨੀਕੀ ਸਬੂਤ ਅਤੇ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ।
Advertisement
×

