DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਵਾਈ ਅੱਡੇ ਦੇ ਤਰਜ ’ਤੇ ਵਿਕਸਤ ਹੋਵੇਗਾ ਅੰਬਾਲਾ ਛਾਉਣੀ ਦਾ ਰੇਲਵੇ ਸਟੇਸ਼ਨ: ਅਨਿਲ ਵਿੱਜ

ਪ੍ਰਾਜੈਕਟ ’ਤੇ 300 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ
  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਅਨਿਲ ਵਿੱਜ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਰੇਲਵੇ ਸਟੇਸ਼ਨ ਤੇ ਹੋਰ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕਰਦੇ ਹੋਏ।
Advertisement
ਸਰਬਜੀਤ ਸਿੰਘ ਭੱਟੀ

ਅੰਬਾਲਾ, 23 ਮਾਰਚ  

ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ  ਮੰਤਰੀ ਅਨਿਲ ਵਿੱਜ ਨੇ ਐਲਾਨ ਕੀਤਾ ਹੈ ਕਿ ਅੰਬਾਲਾ ਛਾਉਣੀ ਦੇ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਦੀ ਤਰ੍ਹਾਂ ਆਧੁਨਿਕ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਲਈ 300 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਅਤੇ ਇਹ ਕੰਮ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

Advertisement

 ਵਿੱਜ ਨੇ ਰੇਲਵੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਯਾਤਰੀਆਂ ਨੂੰ ਹੋਰ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਰੇਲਵੇ ਸਟੇਸ਼ਨ ਦੀ ਰੀ-ਡਿਜ਼ਾਈਨ ਦੀ ਵੀਡੀਓ ਪ੍ਰੈਜੈਂਟੇਸ਼ਨ ਵੀ ਦੇਖੀ ਅਤੇ ਇਸ ਦੌਰਾਨ ਡੀਆਰਐਮ ਦੀ ਗ਼ੈਰਹਾਜ਼ਰੀ ’ਤੇ ਨਾਰਾਜ਼ਗੀ ਜਤਾਈ।

ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਰੂਪ ਵਿੱਚ ਸਟੇਸ਼ਨ ਵਿੱਚ ਵਾਧੂ ਲਿਫਟਾਂ, ਚੌੜੇ ਪਲੇਟਫਾਰਮ, ਵਧੀਆ ਪਾਰਕਿੰਗ ਅਤੇ ਆਉਣ-ਜਾਣ ਦੇ ਰਸਤੇ ਸ਼ਾਮਲ ਹੋਣਗੇ। ਟਾਂਗਰੀ ਨਦੀ  ਬੰਨ੍ਹ ਚੌਕ ’ਤੇ ਟ੍ਰੈਫਿਕ ਲਾਈਟ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ । ਇਸ ਦੇ ਇਲਾਵਾ, ਉਨ੍ਹਾਂ ਨੇ  ਨਗਰ ਪਰਿਸ਼ਦ ਅਤੇ ਸਿੰਜਾਈ ਵਿਭਾਗ ਨੂੰ ਨਿਕਾਸੀ ਨਾਲਿਆਂ ਦੀ ਸਫ਼ਾਈ ਅਤੇ ਮਹੇਸ਼ਨਗਰ ਪੰਪ ਹਾਊਸ ਦੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ। ਸਥਾਨਕ ਵਿਕਾਸ ਕੰਮਾਂ ’ਚ ਸੁਸਤ ਚਾਲ ’ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ  ਹਦਾਇਤਾਂ ਕੀਤੀਆਂ ਤੇ ਸਾਰੇ ਕੰਮਾਂ ਨੂੰ ਮਿਆਰੀ ਅਤੇ ਸਮਾਂ ਵੱਧ ਢੰਗ ਨਾਲ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ।

Advertisement
×