ਹਰਿਆਣਾ ਤੇ ਪੰਜਾਬ ਦੀ ਆਬੋ-ਹਵਾ ਦੀ ਗੁਣਵੱਤਾ ਅਜੇ ਵੀ ‘ਮਾੜੀ ਤੋਂ ਬਹੁਤ ਮਾੜੀ’ ਸ਼੍ਰੇਣੀ ਵਿਚ
ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀਰਵਾਰ ਨੂੰ ਹਵਾ ਦੀ ਗੁਣਵੱਤਾ (Air Quality) ਮਾੜੀ ਅਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਇਹ ‘ਮਾੜੀ’ ਸ਼੍ਰੇਣੀ ਵਿਚ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਹਰਿਆਣਾ...
ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀਰਵਾਰ ਨੂੰ ਹਵਾ ਦੀ ਗੁਣਵੱਤਾ (Air Quality) ਮਾੜੀ ਅਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਇਹ ‘ਮਾੜੀ’ ਸ਼੍ਰੇਣੀ ਵਿਚ ਸੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਵਿੱਚ ਸਵੇਰੇ 10 ਵਜੇ ਹਵਾ ਗੁਣਵੱਤਾ ਸੂਚਕ ਅੰਕ (AQI) 338 ਸੀ। ਜੀਂਦ ਅਤੇ ਰੋਹਤਕ ਵਿੱਚ ਵੀ ਕ੍ਰਮਵਾਰ 305 ਅਤੇ 302 ਦੇ AQI ਨਾਲ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਦਰਜ ਕੀਤੀ ਗਈ। ਜਿਨ੍ਹਾਂ ਥਾਵਾਂ ’ਤੇ AQI ਮਾੜੀ ਸ਼੍ਰੇਣੀ ਵਿੱਚ ਸੀ ਉਨ੍ਹਾਂ ਵਿੱਚ ਅੰਬਾਲਾ (248), ਭਿਵਾਨੀ (251), ਚਰਖੀ ਦਾਦਰੀ (263), ਗੁਰੂਗ੍ਰਾਮ (230), ਪੰਚਕੂਲਾ (257), ਪਾਣੀਪਤ (275), ਕੁਰੂਕਸ਼ੇਤਰ (249), ਕਰਨਾਲ (207), ਫਤਿਹਾਬਾਦ (277) ਅਤੇ ਸੋਨੀਪਤ (226) ਸ਼ਾਮਲ ਹਨ।
ਪੰਜਾਬ ਵਿੱਚ ਮੰਡੀ ਗੋਬਿੰਦਗੜ੍ਹ ਵਿੱਚ 274, ਜਲੰਧਰ ਵਿੱਚ 213, ਲੁਧਿਆਣਾ ਵਿੱਚ 251, ਪਟਿਆਲਾ ਵਿੱਚ 119, ਅੰਮ੍ਰਿਤਸਰ ਵਿੱਚ 151, ਖੰਨਾ ਵਿੱਚ 152, ਰੂਪਨਗਰ ਵਿੱਚ 157 ਅਤੇ ਬਠਿੰਡਾ ਵਿੱਚ 90 ਦਾ AQI ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ 129 ਦਾ AQI ਦਰਜ ਕੀਤਾ ਗਿਆ। ਜ਼ੀਰੋ ਅਤੇ 50 ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ‘ਤਸੱਲੀਬਖ਼ਸ਼’, 101 ਅਤੇ 200 ‘ਦਰਮਿਆਨਾ’, 201 ਅਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’, 401 ਅਤੇ 450 ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ ਪਲੱਸ’ ਮੰਨਿਆ ਜਾਂਦਾ ਹੈ।
ਧੁੰਦ ਦੀ ਚਾਦਰ ’ਚ ਲਿਪਟੀ ਦਿੱਲੀ
ਇਸ ਦੌਰਾਨ ਵੀਰਵਾਰ ਸਵੇਰੇ ਕੌਮੀ ਰਾਜਧਾਨੀ ਵਿੱਚ ਵੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ, ਜਦੋਂ ਕਿ ਆਨੰਦ ਵਿਹਾਰ ਖੇਤਰ ਵਿੱਚ ਇਹ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ।
ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਗਈ ਹੈ ਅਤੇ ਧੀਮੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ‘SAMEER’ ਐਪ ਮੁਤਾਬਕ ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਕ ਅੰਕ 428 ਦਰਜ ਕੀਤਾ ਗਿਆ, ਜੋ ਨਿਗਰਾਨੀ ਅਧੀਨ ਸਾਰੇ ਸਟੇਸ਼ਨਾਂ ਵਿੱਚੋਂ ਸਭ ਤੋਂ ਵੱਧ ਹੈ। ਦਿੱਲੀ ਦੇ ਜ਼ਿਆਦਾਤਰ ਹੋਰ ਸਟੇਸ਼ਨਾਂ ਨੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਦਰਜ ਕੀਤੀ, ਅਤੇ 48 ਵਿੱਚੋਂ ਸਿਰਫ਼ ਛੇ ਸਟੇਸ਼ਨਾਂ ਨੇ ਇਸਨੂੰ ‘ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ।