ਗੁਰੂਗ੍ਰਾਮ ’ਚ ਏਅਰ ਇੰਡੀਆ ਦੇ ਪਾਇਲਟ ਸਿਖਲਾਈ ਕੇਂਦਰ ਦਾ ਉਦਘਾਟਨ
Air India News: ਇੱਕ ਦਹਾਕੇ ਵਿੱਚ 5000 ਪਾਇਲਟ ਤਿਆਰ ਕਰਨ ਲਈ ਏਅਰਬੱਸ ਨਾਲ ਸਹਿਯੋਗ
ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਗੁਰੂਗ੍ਰਾਮ, ਹਰਿਆਣਾ ਵਿੱਚ ਏਅਰ ਇੰਡੀਆ ਏਵੀਏਸ਼ਨ ਟ੍ਰੇਨਿੰਗ ਅਕੈਡਮੀ ( Aviation Training Academy) ਵਿੱਚ ਪਾਇਲਟ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਇਹ ਕੇਂਦਰ ਏਅਰ ਇੰਡੀਆ ਅਤੇ ਏਅਰਬੱਸ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਏਅਰ ਇੰਡੀਆ-ਏਅਰਬੱਸਨ ਨੇ ਸਾਂਝੇ ਤੌਰ ਤੇ ਨਾਲ ਅਗਲੇ 10 ਸਾਲਾਂ ਵਿੱਚ 5,000 ਤੋਂ ਵੱਧ ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋਂ ਭਾਰਤ ਵਿੱਚ ਪਾਇਲਟਾਂ ਦੀ ਘਾਟ ਨੂੰ ਦੂਰ ਕਰ ਅਤੇ ਆਧੁਨਿਕ ਟੈਕਨੋਲੋਜੀ ਰਾਹੀਂ ਉੱਚ ਪੱਧਰੀ ਤਾਲੀਮ ਦਿੱਤੀ ਜਾ ਸਕੇ।
ਇਹ ਨਵਾਂ ਟ੍ਰੇਨਿੰਗ ਸੈਂਟਰ ਗੁਰੂਗ੍ਰਾਮ ਸਥਿਤ ਏਅਰ ਇੰਡੀਆ ਕੰਪਲੈਕਸ ਵਿੱਚ ਬਣਾਇਆ ਗਿਆ ਹੈ। ਇੱਥੇ ਨਵੇਂ ਕਮਰਸ਼ੀਅਲ ਪਾਇਲਟਾਂ ਤੋਂ ਲੈ ਕੇ ਤਜਰਬੇਕਾਰ ਕਮਾਂਡਰਾਂ ਤੱਕ ਲਈ ਸਿਖਲਾਈ ਦੀ ਵਿਵਸਥਾ ਕੀਤੀ ਗਈ ਹੈ। ਟ੍ਰੇਨਿੰਗ ਵਿੱਚ ਉੱਡਾਣ ਸਿਮੂਲੇਟਰ, ਕਲਾਸਰੂਮ ਸੈਸ਼ਨ, ਅਤੇ ਸੁਰੱਖਿਆ ਬਾਰੇ ਵਿਸ਼ੇਸ਼ ਕੋਰਸ ਸ਼ਾਮਲ ਹਨ।
ਇਸ ਅਕੈਡਮੀ ਵਿਚ ਪਹਿਲੀ ਪਾਇਲਟ ਸਿਖਲਾਈ ਬੈਚ ਦੀ ਸ਼ੁਰੂਆਤ 2024 ਵਿੱਚ ਹੋਈ ਸੀ, ਜਿਸ ਵਿੱਚ 180 ਤੋਂ ਵੱਧ ਪਾਇਲਟਾਂ ਨੂੰ ਤਿਆਰ ਕੀਤਾ ਗਿਆ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਏਅਰਬੱਸ ਦੇ ਵਪਾਰਕ ਹਵਾਈ ਜਹਾਜ਼ ਡਿਵੀਜ਼ਨ ਦੇ ਸੀਈਓ ਕ੍ਰਿਸ਼ਚੀਅਨ ਸ਼ੇਰਰ ਅਤੇ ਏਅਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਕੈਂਪਬੈਲ ਵਿਲਸਨ ਦੀ ਮੌਜੂਦਗੀ ਵਿੱਚ ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ।
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਏਅਰ ਇੰਡੀਆ ਦੀ ਮੁਲਾਂਕਣ ਯੋਗਤਾ ਨੂੰ ਵਧਾਏਗਾ ਅਤੇ ਭਵਿੱਖ ਵਿਚ ਹੋਣ ਵਾਲੀ ਏਅਰਲਾਈਨ ਵਿਸਥਾਰ ਲਈ ਇੱਕ ਮਜ਼ਬੂਤ ਅਧਾਰ ਤਿਆਰ ਕਰੇਗਾ।