ਪ੍ਰਤਾਪ ਸਪਿੰਨ ਟੈਕਸ ਤੇ ਏਟਕ ਦਰਮਿਆਨ ਸਮਝੌਤਾ; 23 ਕਰਮਚਾਰੀ ਬਹਾਲ ਕੀਤੇ
ਪ੍ਰਤਾਪ ਸਪਿੰਨ ਟੈਕਸ ਪ੍ਰਾਈਵੇਟ ਲਿਮਟਿਡ ਮੌਹੜਾ (ਅੰਬਾਲਾ) ਅਤੇ ਪ੍ਰਤਾਪ ਸਪਿੰਨ ਟੈਕਸ ਕਰਮਚਾਰੀ ਯੂਨੀਅਨ ਏਟਕ ਵਿਚਕਾਰ ਅੱਜ ਸਮਝੌਤਾ ਹੋਇਆ। ਸਮਝੌਤੇ ਦੀ ਪ੍ਰਕਿਰਿਆ ਲੇਬਰ ਕਮਿਸ਼ਨਰ ਹਰਿਆਣਾ ਮਨੀਰਾਮ ਅਤੇ ਜੁਆਇੰਟ ਲੇਬਰ ਕਮਿਸ਼ਨਰ ਪਰਮਜੀਤ ਸਿੰਘ ਡੂਲ ਦੀ ਹਾਜ਼ਰੀ ਵਿੱਚ ਪੂਰੀ ਹੋਈ। ਜ਼ਿਕਰਯੋਗ ਹੈ ਕਿ...
ਪ੍ਰਤਾਪ ਸਪਿੰਨ ਟੈਕਸ ਪ੍ਰਾਈਵੇਟ ਲਿਮਟਿਡ ਮੌਹੜਾ (ਅੰਬਾਲਾ) ਅਤੇ ਪ੍ਰਤਾਪ ਸਪਿੰਨ ਟੈਕਸ ਕਰਮਚਾਰੀ ਯੂਨੀਅਨ ਏਟਕ ਵਿਚਕਾਰ ਅੱਜ ਸਮਝੌਤਾ ਹੋਇਆ। ਸਮਝੌਤੇ ਦੀ ਪ੍ਰਕਿਰਿਆ ਲੇਬਰ ਕਮਿਸ਼ਨਰ ਹਰਿਆਣਾ ਮਨੀਰਾਮ ਅਤੇ ਜੁਆਇੰਟ ਲੇਬਰ ਕਮਿਸ਼ਨਰ ਪਰਮਜੀਤ ਸਿੰਘ ਡੂਲ ਦੀ ਹਾਜ਼ਰੀ ਵਿੱਚ ਪੂਰੀ ਹੋਈ।
ਜ਼ਿਕਰਯੋਗ ਹੈ ਕਿ ਕੱਪੜਾ ਉਤਪਾਦਨ ਨਾਲ ਸਬੰਧਤ ਕੰਪਨੀ ਵਿੱਚ ਲਗਪਗ 700 ਪੱਕੇ ਤੇ ਠੇਕਾ ਕਰਮਚਾਰੀ ਕੰਮ ਕਰਦੇ ਹਨ। ਮਜ਼ਦੂਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਪ੍ਰਬੰਧਕਾਂ ਵੱਲੋਂ ਕਿਰਤ ਕਾਨੂੰਨਾਂ ਅਨੁਸਾਰ ਮਿਲਣ ਵਾਲੇ ਹੱਕ ਤੇ ਲਾਭ ਨਹੀਂ ਦਿੱਤੇ ਜਾ ਰਹੇ। ਇਸ ਸਬੰਧੀ ਏਟਕ ਨੇ ਮੰਗ ਪੱਤਰ ਸੌਂਪ ਕੇ ਤਨਖ਼ਾਹ ਵਾਧੇ ਤੇ ਕਾਨੂੰਨੀ ਲਾਭਾਂ ਦੀ ਮੰਗ ਕੀਤੀ ਸੀ। ਇਸ ਦੌਰਾਨ ਪ੍ਰਬੰਧਕਾਂ ਨੇ 23 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਲੰਬੀ ਗੱਲਬਾਤ ਤੋਂ ਬਾਅਦ ਅੱਜ ਸਮਝੌਤਾ ਹੋਇਆ ਜਿਸ ਤਹਿਤ ਸਾਰੇ 23 ਕਰਮਚਾਰੀ ਮੁੜ ਬਹਾਲ ਕਰ ਦਿੱਤੇ ਗਏ ਹਨ।
ਏਟਕ ਦੇ ਉਪ ਪ੍ਰਧਾਨ ਵਿਨੋਦ ਚੁੱਗ ਨੇ ਕਿਹਾ ਕਿ ਇਹ ਮਜ਼ਦੂਰਾਂ ਦੀ ਏਕਤਾ ਤੇ ਅਣਥੱਕ ਸੰਘਰਸ਼ ਦੀ ਜਿੱਤ ਹੈ। ਲੇਬਰ ਕਮਿਸ਼ਨਰ ਮਨੀਰਾਮ ਨੇ ਕਿਹਾ ਕਿ ਇਸ ਸਮਝੌਤੇ ਨਾਲ ਮਜ਼ਦੂਰਾਂ ਨੂੰ ਹੱਕ ਮਿਲਣਗੇ ਤੇ ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਬਣੇਗੀ।