ਬਹਿਸ ਮਗਰੋਂ ਪੈਟਰੋਲ ਸੁੱਟ ਕੇ ਅੱਗ ਲਾਈ
ਪੱਤਰ ਪ੍ਰੇਰਕ ਨਵੀਂ ਦਿੱਲੀ, 14 ਜੁਲਾਈ ਨਵੀਂ ਦਿੱਲੀ ਦੇ ਸੈਕਟਰ-8 ਮਾਰਕੀਟ, ਆਰਕੇ ਪੁਰਮ ਵਿੱਚ, ਮੋਟਰਸਾਈਕਲ ਮਕੈਨਿਕ ਗਯਾ ਪ੍ਰਸਾਦ ਨੇ ਪਾਰਕਿੰਗ ਵਿਵਾਦ ਨੂੰ ਲੈ ਕੇ ਰਾਹੁਲ ਚੌਹਾਨ ਨੂੰ ਅੱਗ ਲਗਾ ਦਿੱਤੀ। ਰਾਹੁਲ 20 ਫ਼ੀਸਦ ਸੜ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
Advertisement
ਨਵੀਂ ਦਿੱਲੀ ਦੇ ਸੈਕਟਰ-8 ਮਾਰਕੀਟ, ਆਰਕੇ ਪੁਰਮ ਵਿੱਚ, ਮੋਟਰਸਾਈਕਲ ਮਕੈਨਿਕ ਗਯਾ ਪ੍ਰਸਾਦ ਨੇ ਪਾਰਕਿੰਗ ਵਿਵਾਦ ਨੂੰ ਲੈ ਕੇ ਰਾਹੁਲ ਚੌਹਾਨ ਨੂੰ ਅੱਗ ਲਗਾ ਦਿੱਤੀ। ਰਾਹੁਲ 20 ਫ਼ੀਸਦ ਸੜ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਵਿਚ ਜ਼ਖ਼ਮੀ ਐੱਮਸੀਡੀ ਵਿੱਚ 40 ਸਾਲਾ ਸਫਾਈ ਕਰਮਚਾਰੀ ਰਾਹੁਲ ਚੌਹਾਨ ਦਾ ਚਿਹਰਾ ਅਤੇ ਛਾਤੀ 20 ਫ਼ੀਸਦ ਸੜ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਮੁਲਜ਼ਮ ਗਯਾ ਪ੍ਰਸਾਦ ਨੇ ਰਾਹੁਲ ਅਤੇ ਉਸ ਦੇ ਦੋਸਤਾਂ ਨੂੰ ਆਪਣੀ ਕਾਰ ਹਟਾਉਣ ਲਈ ਕਿਹਾ, ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਮੁਲਜ਼ਮ ਗਯਾ ਪ੍ਰਸਾਦ ਇੱਕ 42 ਸਾਲਾ ਦਾ ਮੋਟਰਸਾਈਕਲ ਮਕੈਨਿਕ ਹੈ। ਉਸ ਨੇ ਕਥਿਤ ਤੌਰ ‘ਤੇ ਰਾਹੁਲ ‘ਤੇ ਪੈਟਰੋਲ ਸੁੱਟ ਦਿੱਤਾ ਜਦੋਂ ਦੋਵਾਂ ਵਿਚਕਾਰ ਕਾਰ ਪਾਰਕ ਕਰਨ ਨੂੰ ਲੈ ਕੇ ਝਗੜਾ ਹੋਇਆ। ਉਸ ਹਾਲਤ ਸਥਿਰ ਪਰ ਨਾਜ਼ੁਕ ਦੱਸੀ ਜਾ ਰਹੀ ਹੈ।
Advertisement
×