ਪੁਲੀਸ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ ਅੰਬਾਲਾ, 21 ਜੁਲਾਈ ਅੰਬਾਲਾ-ਜਗਾਧਰੀ ਸੜਕ ’ਤੇ ਪੈਂਦੇ ਮੁਲਾਣਾ ਦੇ ਸਿਰਸਗੜ੍ਹ ਪਿੰਡ ਨੇੜੇ ਅੱਜ ਸੀਆਈਏ-1 ਦੀ ਟੀਮ ਨੇ ਮੁਕਾਬਲੇ ਦੌਰਾਨ ਯਮੁਨਾਨਗਰ ਦੇ ਰਹਿਣ ਵਾਲੇ ਮੁਲਜ਼ਮ ਅਮਨ (19) ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਸੀਆਈਏ ਟੀਮ ਨੇ ਸਿਰਸਗੜ੍ਹ ਨੇੜੇ...
Advertisement
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਅੰਬਾਲਾ, 21 ਜੁਲਾਈ
Advertisement
ਅੰਬਾਲਾ-ਜਗਾਧਰੀ ਸੜਕ ’ਤੇ ਪੈਂਦੇ ਮੁਲਾਣਾ ਦੇ ਸਿਰਸਗੜ੍ਹ ਪਿੰਡ ਨੇੜੇ ਅੱਜ ਸੀਆਈਏ-1 ਦੀ ਟੀਮ ਨੇ ਮੁਕਾਬਲੇ ਦੌਰਾਨ ਯਮੁਨਾਨਗਰ ਦੇ ਰਹਿਣ ਵਾਲੇ ਮੁਲਜ਼ਮ ਅਮਨ (19) ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਸੀਆਈਏ ਟੀਮ ਨੇ ਸਿਰਸਗੜ੍ਹ ਨੇੜੇ ਮੋਟਰਸਾਈਕਲ ’ਤੇ ਜਾ ਰਹੇ ਮੁਲਜ਼ਮ ਨੂੰ ਘੇਰ ਲਿਆ। ਮੁਲਜ਼ਮ ਨੇ ਖ਼ੁਦ ਨੂੰ ਘਿਰਿਆ ਦੇਖ ਕੇ ਪੁਲੀਸ ਟੀਮ ’ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ। ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਨੂੰ ਇਲਾਜ ਲਈ ਮੁਲਾਣਾ ਦੇ ਐੱਮਐੱਮਯੂ ਹਸਪਤਾਲ ਲੈ ਗਈ। ਮੁਲਾਣਾ ਤੋਂ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਰੈਫਰ ਕੀਤਾ ਗਿਆ ਜਿੱਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
Advertisement
×