ਨਸ਼ਾ ਤਸਕਰੀ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕੁਰੂਕਸ਼ੇਤਰ ਟੀਮ ਨੇ 5280 ਟਰਾਮਾਡੋਲ ਕੈਪਸੂਲਾਂ ਦੀ ਤਸਕਰੀ ਮਾਮਲੇ ਵਿੱਚ 12ਵੇਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲੀਸ ਬੁਲਾਰੇ ਅਨੁਸਾਰ ਬਿਊਰੋ ਦੀ ਕੁਰੂਕਸ਼ੇਤਰ ਯੂਨਿਟ ਦੇ ਇੰਚਾਰਜ ਇੰਸਪੈਕਟਰ ਮੰਗੇ ਰਾਮ ਨੇ ਦੱਸਿਆ ਕਿ ਐਸ ਆਈ ਗੁਰਨਾਮ...
Advertisement
ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕੁਰੂਕਸ਼ੇਤਰ ਟੀਮ ਨੇ 5280 ਟਰਾਮਾਡੋਲ ਕੈਪਸੂਲਾਂ ਦੀ ਤਸਕਰੀ ਮਾਮਲੇ ਵਿੱਚ 12ਵੇਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲੀਸ ਬੁਲਾਰੇ ਅਨੁਸਾਰ ਬਿਊਰੋ ਦੀ ਕੁਰੂਕਸ਼ੇਤਰ ਯੂਨਿਟ ਦੇ ਇੰਚਾਰਜ ਇੰਸਪੈਕਟਰ ਮੰਗੇ ਰਾਮ ਨੇ ਦੱਸਿਆ ਕਿ ਐਸ ਆਈ ਗੁਰਨਾਮ ਸਿੰਘ ਦੀ ਟੀਮ ਨੇ ਮਾਮਲੇ ਦੇ 12ਵੇਂ ਮੁਲਜ਼ਮ ਆਸ਼ੂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਆਸ਼ੂ ਥਾਪਾ ਉੱਤਰਾਖੰਡ ਦੇ ਹਰਿਦੁਆਰ ਸਥਿਤ ਰਾਜੀਵ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਹ ਇਸ ਮਾਮਲੇ ਵਿਚ ਫਰਾਰ ਸੀ। ਰਜਨੀਸ਼ ਕੁਮਾਰ ਵਾਸੀ ਭੀਮ ਕਲੋਨੀ ਸਾਲਾਪੁਰ ਰੋਡ ਕੁਰੂਕਸ਼ੇਤਰ ਨੂੰ ਪਹਿਲਾਂ 5280 ਟਰਾਮਾ ਡੋਲ ਕੈਪਸੂਲਾਂ ਸਣੇ ਗ੍ਰਿਫਤਾਰ ਕੀਤਾ ਸੀ। ਜਾਂਚ ਤੋਂ ਬਾਅਦ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਹੁਣ ਤੱਕ ਇਸ ਮਾਮਲੇ ਵਿਚ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Advertisement
Advertisement
×

