ਲੋਕ ਅਦਾਲਤ ਦੌਰਾਨ 98 ਕੇਸਾਂ ਦਾ ਨਿਬੇੜਾ
15 ਜੁਲਾਈ ਹਰਿਆਣਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ, ਜ਼ਿਲ੍ਹਾ ਤੇ ਸੈਸ਼ਨ ਜੱਜ ਦੀਪਕ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਸਲੋਨੀ ਗੁਪਤਾ ਉਪ-ਮੰਡਲ ਜੁਡੀਸ਼ੀਅਲ ਮੈਜਿਸਟਰੇਟ ਅਤੇ ਪ੍ਰਧਾਨ ਸਬ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਰਤੀਆ ਦੀ ਪ੍ਰਧਾਨਗੀ ਹੇਠ ਅਦਾਤਲੀ ਕੰਪਲੈਕਸ ਵਿੱਚ ਰਾਸ਼ਟਰੀ ਲੋਕ...
Advertisement
15 ਜੁਲਾਈ
ਹਰਿਆਣਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ, ਜ਼ਿਲ੍ਹਾ ਤੇ ਸੈਸ਼ਨ ਜੱਜ ਦੀਪਕ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਸਲੋਨੀ ਗੁਪਤਾ ਉਪ-ਮੰਡਲ ਜੁਡੀਸ਼ੀਅਲ ਮੈਜਿਸਟਰੇਟ ਅਤੇ ਪ੍ਰਧਾਨ ਸਬ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਰਤੀਆ ਦੀ ਪ੍ਰਧਾਨਗੀ ਹੇਠ ਅਦਾਤਲੀ ਕੰਪਲੈਕਸ ਵਿੱਚ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਸ੍ਰੀਮਤੀ ਸਲੋਨੀ ਗੁਪਤਾ ਨੇ ਕਿਹਾ ਕਿ ਰਤੀਆ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਦੂਜੀ ਰਾਸ਼ਟਰੀ ਲੋਕ ਅਦਾਲਤ ਦੌਰਾਨ, ਕੁੱਲ 222 ਮਾਮਲਿਆਂ ਵਿੱਚੋਂ 98 ਦਾ ਆਪਸੀ ਸਹਿਮਤੀ ਨਾਲ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਰਿਕਵਰੀ, ਟਰੈਫਿਕ, ਸਿਵਲ ਮੁਕੱਦਮਾ, ਅਪਰਾਧਿਕ ਮਿਸ਼ਰਿਤ ਪਰਿਵਾਰ ਆਦਿ ਵਰਗੇ ਵੱਖ-ਵੱਖ ਕਿਸਮਾਂ ਦੇ ਮਾਮਲਿਆਂ ਦਾ ਵੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ਵਿਵਾਦਾਂ ਦੇ ਨਿਪਟਾਰੇ ਲਈ ਇੱਕ ਵਿਲੱਖਣ ਉਪਰਾਲਾ ਹੈ।
Advertisement
Advertisement