ਜੇਲ੍ਹ ਲੋਕ ਅਦਾਲਤ ਵਿੱਚ 9 ਬੰਦੀ ਰਿਹਾਅ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 5 ਅਕਤੂਬਰ ਸੀਜੇਐਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸੌਰਭ ਗੁਪਤਾ ਵੱਲੋਂ ਕੇਂਦਰੀ ਜੇਲ੍ਹ ਅੰਬਾਲਾ ਵਿਚ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿਚ 33 ਮੁਕੱਦਮੇ ਰੱਖੇ ਗਏ ਜਨਿ੍ਹਾਂ ਵਿਚੋਂ ਨਿਯਮਾਂ ਅਨੁਸਾਰ 7 ਮੁਕੱਦਮਿਆਂ ਦਾ ਨਿਪਟਾਰਾ...
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਅਕਤੂਬਰ
Advertisement
ਸੀਜੇਐਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸੌਰਭ ਗੁਪਤਾ ਵੱਲੋਂ ਕੇਂਦਰੀ ਜੇਲ੍ਹ ਅੰਬਾਲਾ ਵਿਚ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿਚ 33 ਮੁਕੱਦਮੇ ਰੱਖੇ ਗਏ ਜਨਿ੍ਹਾਂ ਵਿਚੋਂ ਨਿਯਮਾਂ ਅਨੁਸਾਰ 7 ਮੁਕੱਦਮਿਆਂ ਦਾ ਨਿਪਟਾਰਾ ਕਰਦਿਆਂ 9 ਬੰਦੀਆਂ ਨੂੰ ਨਿਰਧਾਰਿਤ ਸ਼ਰਤਾਂ ਤੇ ਰਿਹਾਅ ਕੀਤਾ ਗਿਆ। ਸੀਜੇਐਮ ਸੌਰਭ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਚੇਅਰਪਰਸਨ ਬੀਬੀ ਕੰਚਨ ਮਾਹੀ ਦੀ ਅਗਵਾਈ ਵਿਚ ਹਰ ਮਹੀਨੇ ਜੇਲ੍ਹ ਵਿਚ ਲੋਕ ਅਦਾਲਤ ਲਾਈ ਜਾਂਦੀ ਹੈ ਜਦੋਂ ਕਿ ਸਥਾਈ ਲੋਕ ਅਦਾਲਤ ਜ਼ਿਲ੍ਹਾ ਏਡੀਆਰ ਸੈਂਟਰ ਅੰਬਾਲਾ ਵਿਚ ਕਾਇਮ ਹੈ।
Advertisement
×