ਮੈਡੀਕਲ ਕੈਂਪ ’ਚ 65 ਪੁਲੀਸ ਮੁਲਾਜ਼ਮਾਂ ਦੀ ਜਾਂਚ
ਪੁਲੀਸ ਕਮਿਸ਼ਨਰ ਦਫ਼ਤਰ ਸੈਕਟਰ 21-ਸੀ ਵਿੱਚ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਅਤੇ ਨਿਜੀ ਹਸਪਤਾਲ ਫਰੀਦਾਬਾਦ ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਈਸੀਜੀ, ਬੀਐਮਆਈ ਆਦਿ ਦੀ ਜਾਂਚ ਕੀਤੀ। ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਦੇ ਨਿਰਦੇਸ਼ਾਂ ‘’ਤੇ ਅੱਜ ਪੁਲੀਸ...
Advertisement
ਪੁਲੀਸ ਕਮਿਸ਼ਨਰ ਦਫ਼ਤਰ ਸੈਕਟਰ 21-ਸੀ ਵਿੱਚ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਅਤੇ ਨਿਜੀ ਹਸਪਤਾਲ ਫਰੀਦਾਬਾਦ ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਈਸੀਜੀ, ਬੀਐਮਆਈ ਆਦਿ ਦੀ ਜਾਂਚ ਕੀਤੀ। ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਦੇ ਨਿਰਦੇਸ਼ਾਂ ‘’ਤੇ ਅੱਜ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਪੁਲੀਸ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਨਿੱਜੀ ਹਸਪਤਾਲ ਫਰੀਦਾਬਾਦ ਦੀ ਟੀਮ ਵੱਲੋਂ ਪੁਲੀਸ ਕਮਿਸ਼ਨਰ ਦਫ਼ਤਰ ਵਿੱਚ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੁਲੀਸ ਮੁਲਾਜ਼ਮਾਂ ਦੀ ਮੁਫ਼ਤ ਜਾਂਚ ਕੀਤੀ ਗਈ। ਆਮ ਸਿਹਤ ਜਾਂਚ ਅਤੇ ਸਲਾਹ-ਮਸ਼ਵਰਾ, ਬਲੱਡ ਪ੍ਰੈਸ਼ਰ ਨਿਗਰਾਨੀ, ਈਸੀਜੀ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਟੈਸਟਿੰਗ, ਨਜ਼ਰ ਦੀ ਜਾਂਚ ਅਤੇ ਆਰਥੋਪੀਡਿਕ ਜਾਂਚ ਆਦਿ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲਗਪਗ 65 ਪੁਲੀਸ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ।
Advertisement
Advertisement
×