ਠੱਗੀ ਦੇ ਮਾਮਲਿਆਂ ਵਿੱਚ 3 ਗ੍ਰਿਫ਼ਤਾਰ
ਸਾਈਬਰ ਥਾਣਾ ਬੱਲਭਗੜ੍ਹ ਵੱਲੋਂ ਟੈਲੀਗ੍ਰਾਮ ਟਾਸਕ ਦੇ ਨਾਂ ’ਤੇ 2 ਲੱਖ 10 ਹਜ਼ਾਰ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਿਸ਼ਨਾ ਕਲੋਨੀ ਸੈਕਟਰ 20 ਬੀ ਫਰੀਦਾਬਾਦ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਨੌਂ ਅਪਰੈਲ ਨੂੰ ਉਸ ਨੂੰ ਟੈਲੀਗ੍ਰਾਮ ਤੇ ਪਾਰਟ ਟਾਈਮ ਕੰਮ ਕਰਨ ਦਾ ਸੰਦੇਸ਼ ਆਇਆ ਜਿਸ ਵਿੱਚ ਗੂਗਲ ਰੇਟਿੰਗ ਦੇ ਬਦਲੇ 150/- ਦੇਣ ਦਾ ਦਾਅਵਾ ਕੀਤਾ ਗਿਆ। ਉਹ ਸਾਈਬਰ ਠੱਗਾਂ ਦੀ ਚਾਲ ਵਿੱਚ ਫਸ ਗਿਆ ਅਤੇ 2,10,000/- ਲੁਟਾ ਬੈਠਾ। ਪੁਲੀਸ ਨੇ ਦੱਸਿਆ ਕਿ ਮਾਮਲੇ ਵਿੱਚ ਮਹਾਵੀਰ (19) ਵਾਸੀ ਪਿੰਡ ਹਟੁੰਡੀ, ਜ਼ਿਲ੍ਹਾ ਜੋਧਪੁਰ, ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਕੇ ਭਾਰੀ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ 6,81,896/- ਰੁਪਏ ਦੀ ਧੋਖਾਧੜੀ ਦਾ ਸਾਈਬਰ ਥਾਣਾ ਬੱਲਭਗੜ੍ਹ ਵਿੱਚ ਦਰਜ ਕਰਕੇ ਦਿਨੇਸ਼ (22) ਵਾਸੀ ਪਿੰਡ ਖੜਦਾ ਮਵੇਸਾ ਜੋਧਪੁਰ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤ ਵਿੱਚ ਤਿਰਖਾ ਕਲੋਨੀ ਨੇ ਦੋਸ਼ ਲਗਾਇਆ ਕਿ ਉਸ ਨੂੰ ਫੋਨ ਰਾਹੀਂ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਕੇ ਭਾਰੀ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ। ਫਿਰ ਨਿਵੇਸ਼ ਦੇ ਨਾਮ ‘ਤੇ ਉਸ ਨਾਲ ਕੁੱਲ 6,81,896/- ਰੁਪਏ ਦੀ ਠੱਗੀ ਮਾਰੀ ਗਈ। ਇਸੇ ਦੌਰਾਨ ਗੈਸ ਕੁਨੈਕਸ਼ਨ ਦੀ ਅਦਾਇਗੀ ਦੇ ਨਾਮ ’ਤੇ 4,96,000/- ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈਬਰ ਥਾਣਾ ਸੈਂਟਰਲ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ, ਸੈਕਟਰ-16 ਦੇ ਵਾਸੀ ਨੇ ਦੋਸ਼ ਲਗਾਇਆ ਕਿ 26 ਜੂਨ ਨੂੰ ਉਸ ਨੂੰ ਪੀਐਨਜੀ ਗੈਸ ਲਈ ਭੁਗਤਾਨ ਕਰਨ ਲਈ ਇੱਕ ਸੁਨੇਹਾ ਮਿਲਿਆ। ਜਦੋਂ ਉਸ ਨੇ ਦਿੱਤੇ ਨੰਬਰ ‘ਤੇ ਕਾਲ ਕੀਤੀ, ਤਾਂ ਓਟੀਪੀ ਜਨਰੇਟ ਹੋਇਆ ਅਤੇ ਉ ਸਦੇ ਖਾਤੇ ਵਿੱਚੋਂ 4,96,000/- ਰੁਪਏ ਕੱਟੇ ਗਏ। ਇਸ ਸਬੰਧੀ ਪੰਕਜ (19) ਵਾਸੀ ਭਗਤ ਟੋਲਾ, ਚੰਦਨ ਕਿਆਰੀ, ਬੋਕਾਰੋ, ਝਾਰਖੰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।