ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 31 ਮਈ
ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਨ ਮੌਕੇ ਸ਼ਹਿਰ ਦੇ ਇੰਪੀਰੀਅਲ ਗਾਰਡਨ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਮੈਂਬਰ ਸੁਨੀਤਾ ਦੁੱਗਲ, ਜਦੋਂਕਿ ਵਿਸ਼ੇਸ਼ ਮਹਿਮਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ, ਨਗਰਪਾਲਿਕਾ ਚੇਅਰਪਰਸਨ ਪ੍ਰੀਤੀ ਖੰਨਾ, ਭਾਜਪਾ ਮੰਡਲ ਪ੍ਰਧਾਨ ਅੰਕਿਤ ਸਿੰਗਲਾ, ਡੀਐੱਸਪੀ ਨਰ ਸਿੰਘ ਸ਼ਾਮਲ ਹੋਏ। ਅਰੋੜਵੰਸ਼ ਮਹਾਸਭਾ ਫਤਿਹਾਬਾਦ ਦੇ ਪ੍ਰਧਾਨ ਆਜ਼ਾਦ ਸਚਦੇਵਾ ਸਣੇ ਮੈਂਬਰਾਂ, ਸਮਾਜ ਸੇਵਕ ਅਸ਼ੋਕ ਮਦਾਨ, ਸ਼ਹਿਰੀ ਐੱਸਐੱਚਓ ਰਣਜੀਤ ਸਿੰਘ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਸ਼ੋਕ ਗਰੋਵਰ ਨੇ ਕੀਤੀ। ਖੂਨਦਾਨ ਕੈਂਪ ਤੋਂ ਪਹਿਲਾਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਇਸ ਮੌਕੇ ਰਣਜੀਤ ਸਿੰਘ ਬਿੱਟੂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਟੇਜ ਸੰਚਾਲਨ ਐਡਵੋਕੇਟ ਸਤਪਾਲ ਸੇਠੀ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਸੈਕਟਰੀ ਦਵਿੰਦਰ ਗਰੋਵਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਡਾ. ਪਿਊਸ਼ ਅਰੋੜਾ ਦੀ ਅਗਵਾਈ ਵਿੱਚ ਨੌਜਵਾਨ ਅਰੋੜਵੰਸ਼ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ ਬਲੱਡ ਬੈਂਕ ਅਗਰੋਹਾ ਤੋਂ ਡਾ. ਸਰਵੇਸ਼ ਬਜਾਜ ਦੀ ਅਗਵਾਈ ਹੇਠ ਟੀਮ ਅਤੇ ਗੁਪਤਾ ਬਲੱਡ ਬੈਂਕ ਬਠਿੰਡਾ ਤੋਂ ਇੱਕ ਹੋਰ ਟੀਮ ਪਹੁੰਚੀ ਜਿਨ੍ਹਾਂ ਨੇ 251 ਯੂਨਿਟ ਖੂਨ ਇਕੱਠਾ ਕੀਤਾ। ਇਸ ਮੌਕੇ ਸਰਵੇਸ਼ ਹਸਪਤਾਲ ਤੋਂ ਡਾ. ਪ੍ਰਜਕਤਾ ਪਰਚਕੇ ਟੀਮ ਮੈਂਬਰਾਂ ਨਾਲ ਪਹੁੰਚੇ ਜਿਨ੍ਹਾਂ ਨੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਮੌਕੇ ਫਤਿਹਾਬਾਦ ਅਰੋੜਾ ਵੰਸ਼ ਸਭਾ ਦੇ ਸਾਬਕਾ ਪ੍ਰਧਾਨ ਤੇ ਪ੍ਰਾਜੈਕਟ ਚੇਅਰਮੈਨ ਮੋਹਰੀ ਰਾਮ ਗਰੋਵਰ, ਨਰੇਸ਼ ਸਚਦੇਵਾ, ਕੇਕੇ ਅਰੋੜਾ, ਗੁਰਮੀਤ ਮੋਂਗਾ, ਸੁਖਵੰਤ ਮੋਂਗਾ, ਗੁਰਬਖਸ਼ ਮੋਂਗਾ, ਬ੍ਰਿਜਲਾਲ ਗਰੋਵਰ, ਮਦਨ ਡੋਡਾ, ਮਹਾਵੀਰ ਗਰੋਵਰ ਮੌਜੂਦ ਸਨ।