ਹਰਿਆਣਾ ’ਚ ਕਰੋਨਾ ਦੇ 19 ਮਾਮਲੇ ਸਾਹਮਣੇ ਆਏ
ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਗਈ ਹੈ। ਇਸ ਦੌਰਾਨ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਦੌਰਾਨ ਸੱਤ ਮਾਮਲੇ ਆਏ ਸਨ। ਸੂਬੇ ਵਿੱਚ ਕਰੋਨਾ ਦੇ ਕੁੱਲ...
Advertisement
ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਗਈ ਹੈ। ਇਸ ਦੌਰਾਨ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ਦੌਰਾਨ ਸੱਤ ਮਾਮਲੇ ਆਏ ਸਨ। ਸੂਬੇ ਵਿੱਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 71 ਹੋ ਗਈ ਹੈ, ਜਿਨ੍ਹਾਂ ਵਿੱਚੋਂ 45 ਸਰਗਰਮ ਹਨ। ਚੰਗੀ ਗੱਲ ਇਹ ਹੈ ਕਿ ਹਰਿਆਣਾ ਵਿੱਚ ਹੁਣ ਤੱਕ ਕਰੋਨਾ ਘਾਤਕ ਸਾਬਤ ਨਹੀਂ ਹੋਇਆ। ਹਸਪਤਾਲ ਵਿੱਚ ਕੋਈ ਮਰੀਜ਼ ਦਾਖ਼ਲ ਨਹੀਂ ਹੈ। ਸਾਰਿਆਂ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ, 279 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਦੋ ਮਰੀਜ਼ ਕਰੋਨਾ ਤੋਂ ਉੱਭਰ ਚੁੱਕੇ ਹਨ। ਨਵੇਂ ਮਾਮਲਿਆਂ ਵਿੱਚ ਗੁਰੂਗ੍ਰਾਮ ਵਿੱਚ ਪੰਜ, ਫਰੀਦਾਬਾਦ ਵਿੱਚ ਚਾਰ, ਕਰਨਾਲ ਵਿੱਚ ਪੰਜ, ਅੰਬਾਲਾ ਵਿੱਚ ਦੋ, ਸੋਨੀਪਤ, ਝੱਜਰ ਅਤੇ ਹਿਸਾਰ ਵਿੱਚ ਇੱਕ-ਇੱਕ ਮਾਮਲਾ ਸ਼ਾਮਲ ਹੈ।
Advertisement
Advertisement