ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੋਗ ਮਾਨਸਿਕ ਤੇ ਸਰੀਰਕ ਸਿਹਤ ਲਈ ਅਹਿਮ: ਮਲਾਇਕਾ

ਗੁਰੂਗ੍ਰਾਮ: ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਇੱਥੇ ਡੀਐੱਲਐੱਫ ਸਾਈਬਰਹੱਬ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਯੋਗ ਪ੍ਰੇਮੀਆਂ ਨੇ ਖੁੱਲ੍ਹੇ ਅਸਮਾਨ ਹੇਠ ਯੋਗ ਦਾ ਅਭਿਆਸ ਕੀਤਾ ਅਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਕੀਤੀ। ਇਨ੍ਹਾਂ ਵਿੱਚ ਅਦਾਕਾਰਾ ਮਲਾਇਕਾ ਅਰੋੜਾ ਵੀ ਸ਼ਾਮਲ ਸੀ।...
Advertisement

ਗੁਰੂਗ੍ਰਾਮ: ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਇੱਥੇ ਡੀਐੱਲਐੱਫ ਸਾਈਬਰਹੱਬ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਯੋਗ ਪ੍ਰੇਮੀਆਂ ਨੇ ਖੁੱਲ੍ਹੇ ਅਸਮਾਨ ਹੇਠ ਯੋਗ ਦਾ ਅਭਿਆਸ ਕੀਤਾ ਅਤੇ ਇਸ ਦੇ ਫਾਇਦਿਆਂ ਬਾਰੇ ਚਰਚਾ ਕੀਤੀ। ਇਨ੍ਹਾਂ ਵਿੱਚ ਅਦਾਕਾਰਾ ਮਲਾਇਕਾ ਅਰੋੜਾ ਵੀ ਸ਼ਾਮਲ ਸੀ। ਉਸ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਯੋਗ ਉਸ ਦੀ ਜ਼ਿੰਦਗੀ ਨੂੰ ਆਕਾਰ ਦੇ ਰਿਹਾ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਮਲਾਇਕਾ ਨੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਦੱਸਿਆ। ਉਸ ਨੇ ਦੱਸਿਆ ਕਿ ਕਿਵੇਂ ਯੋਗ ਨੇ ਪਿਛਲੇ ਕੁਝ ਸਾਲਾਂ ਦੌਰਾਨ ਉਸ ਦੀ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਦਦ ਕੀਤੀ ਹੈ। ਉਸ ਨੇ ਕਿਹਾ, ‘‘ਯੋਗ ਮੇਰੀ ਜ਼ਿੰਦਗੀ ਨੂੰ ਆਕਾਰ ਦੇਣ ਵਿੱਚ ਕਾਫ਼ੀ ਅਹਿਮ ਰਿਹਾ ਹੈ।’’ ਮਲਾਇਕਾ ਨੇ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਤਣਾਅ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਯੋਗ ਉਸ ਨੂੰ ਸੰਤੁਲਿਤ ਰਹਿਣ ਵਿੱਚ ਮਦਦ ਕਰਦਾ ਹੈ। ਇਸ ਸਮੇਂ ਦੁਨੀਆ ਵਿੱਚ ਵਧ ਰਹੇ ਮਾਨਸਿਕ ਦਬਾਅ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, ‘‘ਜ਼ਿੰਦਗੀ ਤਣਾਅ ਨਾਲ ਭਰੀ ਹੋਈ ਹੈ ਅਤੇ ਯੋਗ ਹਰੇਕ ਨੂੰ ਸ਼ਾਂਤ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ।’’ ਇਸ ਦੌਰਾਨ ਬੌਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਯੋਗ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਅਮਾਇਰਾ ਦਸਤੂਰ ਨੇ ਮੁੰਬਈ ਦੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਫ਼ਤਰ ਵਿੱਚ ਯੋਗ ਕੀਤਾ। -ਏਐੱਨਆਈ

Advertisement
Advertisement