‘ਦੋ ਪੱਤੀ’ ’ਤੇ ਮਾਣ ਰਹੇਗਾ: ਕ੍ਰਿਤੀ
ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਫਿਲਮ ‘ਦੋ ਪੱਤੀ’ ਦੇ ਇੱਕ ਸਾਲ ਪੂਰੇ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਉਹ ਫਿਲਮ ਸੀ ਜਿਸ ਵਿੱਚ ਕੰਮ ਕਰ ਕੇ ਉਸ ਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ। ਇਸ ਫਿਲਮ ਦਾ ਨਿਰਦੇਸ਼ਨ ਸ਼ਸਾਂਕ ਚਤੁਰਵੇਦੀ ਨੇ ਕੀਤਾ ਸੀ। ਫਿਲਮ ਦਾ ਨਿਰਮਾਣ ਕਨਿਕਾ ਢਿੱਲੋਂ ਨੇ ਆਪਣੇ ਪ੍ਰੋਡਕਸ਼ਨ ਬੈਨਰ ਬਲੂ ਬਟਰਫਲਾਈ ਫਿਲਮਜ਼ ਹੇਠ ਕ੍ਰਿਤੀ ਨਾਲ ਮਿਲ ਕੇ ਕੀਤਾ ਸੀ। ਨਿਰਮਾਤਾ ਵਜੋਂ ਕ੍ਰਿਤੀ ਸੈਨਨ ਦਾ ਇਹ ਪਹਿਲਾ ਪ੍ਰਾਜੈਕਟ ਸੀ। ਇਸ ਵਿੱਚ ਕ੍ਰਿਤੀ ਦਾ ਡਬਲ ਰੋਲ ਹੈ। ਹੋਰਨਾਂ ਕਲਾਕਾਰਾਂ ਵਿੱਚ ਕਾਜੋਲ ਅਤੇ ਸ਼ਹੀਰ ਸ਼ੇਖ ਵੀ ਸ਼ਾਮਲ ਹਨ। ਫਿਲਮ 25 ਅਕਤੂਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ। ਕ੍ਰਿਤੀ ਨੇ ਇੰਸਟਾਗ੍ਰਾਮ ’ਤੇ ਪਾਈ ਸਟੋਰੀ ਵਿੱਚ ਫਿਲਮ ਦਾ ਟਰੇਲਰ ਸਾਂਝਾ ਕੀਤਾ ਹੈ। ਉਸ ਨੇ ਆਪਣੇ ਬੈਨਰ ਨੂੰ ਟੈਗ ਕਰਦਿਆਂ ਲਿਖਿਆ ਕਿ ਇਹ ਉਸ ਦਾ ਪਹਿਲਾ ਪ੍ਰਾਜੈਕਟ ਸੀ। ਇਸ ਨੂੰ ਰਿਲੀਜ਼ ਹੋਇਆਂ ਇੱਕ ਸਾਲ ਹੋ ਗਿਆ ਹੈ। ਉਸ ਨੂੰ ਇਸ ਪ੍ਰਾਜੈਕਟ ’ਤੇ ਮਾਣ ਹੈ। ਇਸ ਤੋਂ ਇਲਾਵਾ ਸ਼ਹੀਰ ਨੇ ਵੀ ਇੰਸਟਾਗ੍ਰਾਮ ’ਤੇ ਆਪਣੇ ਸਾਥੀ ਕਲਾਕਾਰਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਨਾਲ ਉਸ ਨੇ ਇੱਕ ਲੰਬਾ ਨੋਟ ਵੀ ਲਿਖਿਆ ਹੈ। ਉਸ ਨੇ ਲਿਖਿਆ ਹੈ, ‘‘ ਇੱਕ ਸਾਲ ਪਹਿਲਾਂ ਉਨ੍ਹਾਂ ਆਪਣੀ ਫਿਲਮ ਰਿਲੀਜ਼ ਕੀਤੀ ਸੀ। ਅੱਜ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਇਸ ’ਤੇ ਮਾਣ ਮਹਿਸੂਸ ਹੁੰਦਾ ਹੈ। ਉਸ ਨੇ ਕ੍ਰਿਤੀ, ਕਾਜੋਲ ਤੋਂ ਇਲਾਵਾ ਨਿਰਮਾਤਾ ਕਨਿਕਾ ਢਿੱਲੋਂ ਆਦਿ ਨੂੰ ਟੈਗ ਕਰ ਕੇ ਧੰਨਵਾਦ ਕੀਤਾ ਹੈ।’’ ਉਸ ਨੇ ਇਸ ਫਿਲਮ ਨੂੰ ਚੰਗਾ ਹੁੰਗਾਰਾ ਦੇਣ ਲਈ ਦਰਸ਼ਕਾਂ ਦਾ ਵੀ ਧੰਨਵਾਦ ਕੀਤਾ ਹੈ।
