ਵੈੱਬ ਸੀਰੀਜ਼ ‘84 ਤੋਂ ਬਾਅਦ’ ਅੱਜ ਹੋਵੇਗੀ ਰਿਲੀਜ਼
ਦਿੱਲੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਕਿਰਨਦੀਪ ਰਿਆਤ ਦੀ ਅਦਾਕਾਰੀ ਵਾਲੀ ਵੈੱਬ ਸੀਰੀਜ਼ ‘84 ਤੋਂ ਬਾਅਦ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੀਰੀਜ਼ ਚੌਪਾਲ ਓਟੀਟੀ ’ਤੇ 14 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗੀ। ਚੰਡੀਗੜ੍ਹ ਕਲੱਬ ਵਿੱਚ ਜਾਰੀ ਕੀਤੇ ਗਏ ਟ੍ਰੇਲਰ...
Advertisement
ਦਿੱਲੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਕਿਰਨਦੀਪ ਰਿਆਤ ਦੀ ਅਦਾਕਾਰੀ ਵਾਲੀ ਵੈੱਬ ਸੀਰੀਜ਼ ‘84 ਤੋਂ ਬਾਅਦ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੀਰੀਜ਼ ਚੌਪਾਲ ਓਟੀਟੀ ’ਤੇ 14 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗੀ। ਚੰਡੀਗੜ੍ਹ ਕਲੱਬ ਵਿੱਚ ਜਾਰੀ ਕੀਤੇ ਗਏ ਟ੍ਰੇਲਰ ਬਾਰੇ ਕਿਰਨਦੀਪ ਰਿਆਤ ਨੇ ਦੱਸਿਆ ਕਿ ਇਹ ਸੀਰੀਜ਼ ਪੰਜਾਬ ਵਿੱਚ 1984 ਦੇ ਕਾਲੇ ਦੌਰ ਦੀਆਂ ਕਈ ਅਹਿਮ ਘਟਨਾਵਾਂ ਨੂੰ ਦਰਸਾਉਂਦੀ ਹੈ। ਕਿਰਨਦੀਪ ਇਸ ਤੋਂ ਪਹਿਲਾਂ ‘ਜਿੰਦਰਾ’ ਫ਼ਿਲਮ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਰਿਆਤ ਨੇ ਦੱਸਿਆ ਕਿ ਇਸ ਦੇ ਡਾਇਰੈਕਟਰ ਐੱਸ ਗੁਰਮਾਨਤ ਸਿੰਘ ਪਤੰਗਾ ਹਨ ਅਤੇ ਵੈੱਬ ਸੀਰੀਜ਼ ਵਿੱਚ ਹੋਰ ਮਸ਼ਹੂਰ ਕਲਾਕਾਰ ਜਿਵੇਂ ਜਰਨੈਲ ਸਿੰਘ, ਪ੍ਰਕਾਸ਼ ਗੱਡੂ, ਰਿਚਾ ਅਤੇ ਹੋਰ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
Advertisement
Advertisement
×