ਵਰੁਣ ਧਵਨ ਨੇ ‘ਏਬੀਸੀਡੀ 2’ ਦੀਆਂ ਯਾਦਾਂ ਸਾਂਝੀਆਂ ਕੀਤੀਆਂ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਫਿਲਮ ‘ਏਬੀਸੀਡੀ 2’ ਦੀ ਦਸਵੀਂ ਵਰ੍ਹੇਗੰਢ ਨੂੰ ਸਮਰਪਿਤ ਵੀਡੀਓ ਸਾਂਝਾ ਕਰਦਿਆਂ ਇਸ ਫਿਲਮ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਨੇ ਕੀਤਾ ਸੀ ਤੇ ਇਸ ਫਿਲਮ ਵਿੱਚ ਸ਼ਰਧਾ...
Advertisement
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਫਿਲਮ ‘ਏਬੀਸੀਡੀ 2’ ਦੀ ਦਸਵੀਂ ਵਰ੍ਹੇਗੰਢ ਨੂੰ ਸਮਰਪਿਤ ਵੀਡੀਓ ਸਾਂਝਾ ਕਰਦਿਆਂ ਇਸ ਫਿਲਮ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਨੇ ਕੀਤਾ ਸੀ ਤੇ ਇਸ ਫਿਲਮ ਵਿੱਚ ਸ਼ਰਧਾ ਕਪੂਰ ਅਦਾਕਾਰਾ ਸੀ। ਇਹ ਫਿਲਮ 19 ਜੂਨ, 2015 ਨੂੰ ਰਿਲੀਜ਼ ਹੋਈ ਸੀ। ਵਰੁਣ ਨੇ ਅੱਜ ਸਵੇਰੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕੀਤੀ, ਜਿਸ ਵਿੱਚ ਫਿਲਮ ਨੂੰ ਸ਼ੂਟ ਕਰਨ ਤੇ ਫਿਲਮ ਦੀ ਤਿਆਰੀ ਦੇ ਪਲ ਸਾਂਝੇ ਕੀਤੇ ਗਏ ਹਨ। ਵਰੁਣ ਨੇ ਇਸ ਦੀ ਕੈਪਸ਼ਨ ’ਚ ਲਿਖਿਆ, ‘ਏਬੀਸੀਡੀ2 ਦੇ ਦਸ ਸਾਲ ਮੁਕੰਮਲ, ਇਸ ਫਿਲਮ ਦੇ ਪਰਦੇ ਦੇ ਪਿੱਛੇ ਦੇ ਪਲ, ਇੰਨੀਆਂ ਯਾਦਾਂ, ਇੰਨੀ ਊਰਜਾ ਅਤੇ ਕੰਮ ਕਰਨ ਲਈ ਸਭ ਤੋਂ ਸ਼ਾਨਦਾਰ ਲੋਕ। ਮੈਨੂੰ ਇਸ ਦੀ ਪਾਰਟੀ ਬਹੁਤ ਚੰਗੀ ਤਰ੍ਹਾਂ ਯਾਦ ਹੈ, ਅਸੀਂ ਸਾਰੇ ਹਿੰਦੀ ਮਸਾਲਾ ਗੀਤਾਂ ’ਤੇ ਨੱਚੇ ਸਾਂ।’ ਉਸ ਨੇ ਕਿਹਾ ਕਿ ਇਹ ਏਬੀਸੀਡੀ ਫਰੈਂਚਾਇਜ਼ੀ ਦਾ ਦੂਜਾ ਭਾਗ ਸੀ ਤੇ ਪਹਿਲਾ ਭਾਗ 2013 ਵਿੱਚ ਰਿਲੀਜ਼ ਹੋਇਆ ਸੀ। -ਪੀਟੀਆਈ
Advertisement
Advertisement