ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼
ਪੰਜਾਬੀ ਅਦਾਕਾਰ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਕਹਾਣੀ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ, ਜਿੱਥੇ ਔਰਤਾਂ ਵਿਆਹ ਦੇ ਜਸ਼ਨਾਂ ਦੀ ਜ਼ਿੰਮੇਵਾਰੀ ਲੈਂਦੀਆਂ ਹਨ ਅਤੇ ਮਰਦਾਂ ਨੂੰ ਪਿੱਛੇ...
ਪੰਜਾਬੀ ਅਦਾਕਾਰ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਕਹਾਣੀ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ, ਜਿੱਥੇ ਔਰਤਾਂ ਵਿਆਹ ਦੇ ਜਸ਼ਨਾਂ ਦੀ ਜ਼ਿੰਮੇਵਾਰੀ ਲੈਂਦੀਆਂ ਹਨ ਅਤੇ ਮਰਦਾਂ ਨੂੰ ਪਿੱਛੇ ਛੱਡਦੀਆਂ ਹਨ। ਔਰਤਾਂ ਸਦੀਆਂ ਪੁਰਾਣੇ ਨਿਯਮਾਂ ਨੂੰ ਸਖ਼ਤ ਚੁਣੌਤੀ ਦਿੰਦੀਆਂ ਹਨ, ਪੁਰਸ਼ਾਂ ਕੋਲ ਸੰਘਰਸ਼ ਤੋਂ ਇਲਾਵਾ ਕੋਈ ਰਾਹ ਨਹੀਂ ਬਚਦਾ। ਫਿਲਮ ਵਿੱਚ ਐਮੀ ਵਿਰਕ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਵਿੱਚ ਹੋਰ ਅਦਾਕਾਰਾਂ ਵਿੱਚ ਗਿਤਾਜ ਬਿੰਦਰਖੀਆ, ਗੁਰਜਾਜ਼, ਨਿਰਮਲ ਰਿਸ਼ੀ, ਨਿਕੀਤ ਢਿੱਲੋਂ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਹਨ। ਟਰੇਲਰ ਰਿਲੀਜ਼ ਹੋਣ ਮਗਰੋਂ ਐਮੀ ਵਿਰਕ ਨੇ ਦੱਸਿਆ ਕਿ ਕਿਵੇਂ ਫਿਲਮ ਨੇ ਅਰਥਪੂਰਨ ਸੰਦੇਸ਼ ਦੇ ਨਾਲ ਕਈ ਅਜੀਬ ਮੋੜ ਦਿੱਤੇ ਹਨ। ਤਾਨੀਆ ਨੇ ਦੱਸਿਆ ਕਿ ਫ਼ਿਲਮ ਦਿਖਾਏਗੀ ਕਿ ਕਿਵੇਂ ਮਰਦ ਅਤੇ ਔਰਤਾਂ ਬਰਾਬਰ ਕੰਮ ਕਰ ਸਕਦੇ ਹਨ, ਜ਼ਿੰਮੇਵਾਰੀਆਂ ਨੂੰ ਇੱਕ ਅਜਿਹੇ ਤਰੀਕੇ ਨਾਲ ਸਾਂਝਾ ਕਰ ਸਕਦੇ ਹਨ। ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਨੇ ਦੱਸਿਆ ਕਿ ਇਹ ਫਿਲਮ ‘ਗੋਡੇ ਗੋਡੇ ਚਾਅ’ ਦਾ ਦੂਜਾ ਭਾਗ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਵੀ ਐੱਨ ਐਂਟਰਟੇਨਮੈਂਟ ਦੇ ਬੈਨਰ ਹੇਠ ਉਮੇਸ਼ ਕੁਮਾਰ ਬਾਂਸਲ ਤੇ ਵਰੁਣ ਅਰੋੜਾ ਵੱਲੋਂ ਬਣਾਈ ਗਈ ਹੈ। ਫ਼ਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।