‘ਅਖੰਡਾ-2’ ਦਾ ਟਰੇਲਰ ਰਿਲੀਜ਼
ਅਦਾਕਾਰ ਨੰਦਮੁਰੀ ਬਾਲਾਕ੍ਰਿਸ਼ਨਾ ਦੀ ਫਿਲਮ ‘ਅਖੰਡਾ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬੋਯਾਪਤੀ ਸ਼੍ਰੀਨੂ ਨੇ ਕੀਤਾ ਹੈ। ‘ਅਖੰਡਾ’ ਦੀ ਸਫ਼ਲਤਾ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਅਗਲੇ ਭਾਗ ਦੀ ਉਡੀਕ ਕਰ ਰਹੇ ਸਨ। ਹੁਣ ਇਹ ਫਿਲਮ 5...
Advertisement
ਅਦਾਕਾਰ ਨੰਦਮੁਰੀ ਬਾਲਾਕ੍ਰਿਸ਼ਨਾ ਦੀ ਫਿਲਮ ‘ਅਖੰਡਾ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬੋਯਾਪਤੀ ਸ਼੍ਰੀਨੂ ਨੇ ਕੀਤਾ ਹੈ। ‘ਅਖੰਡਾ’ ਦੀ ਸਫ਼ਲਤਾ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਅਗਲੇ ਭਾਗ ਦੀ ਉਡੀਕ ਕਰ ਰਹੇ ਸਨ। ਹੁਣ ਇਹ ਫਿਲਮ 5 ਦਸੰਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 2.41 ਸੈਕਿੰਡ ਦੇ ਟਰੇਲਰ ਦੀ ਸ਼ੁਰੂਆਤ ਸ਼ੈਤਾਨੀ ਤਾਕਤਾਂ ਨਾਲ ਹੁੰਦੀ ਹੈ। ਇਸ ਮਗਰੋਂ ਅਦਾਕਾਰ ਨੰਦਮੁਰੀ ਬਾਲਕ੍ਰਿਸ਼ਨਾ ਨਾਲ ਜਾਣ-ਪਛਾਣ ਹੁੰਦੀ ਹੈ, ਜੋ ਫਿਲਮ ਵਿੱਚ ਹਿੰਦੂ ਧਰਮ ਦੇ ਰੱਖਿਅਕ ਅਖੰਡਾ ਦੀ ਭੂਮਿਕਾ ਨਿਭਾਉਂਦੇ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ ਰਾਮ ਅਚੰਤਾ, ਗੋਪੀ ਅਚੰਤਾ ਤੇ ਇਸ਼ਾਨ ਸਕਸੈਨਾ ਵੱਲੋਂ ਬਣਾਈ ਗਈ ਹੈ। ਫਿਲਮ ਵਿੱਚ ਨੰਦਮੁਰੀ ਬਾਲਾਕ੍ਰਿਸ਼ਨਾ ਤੋਂ ਇਲਾਵਾ ਆਧੀ ਪਿਨੀਸੇਟੀ ਅਹਿਮ ਭੂਮਿਕਾ ਵਿੱਚ ਹੈ। ਫਿਲਮ ਹਰਸ਼ਾਲੀ ਮਲਹੋਤਰਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
Advertisement
Advertisement
