ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਰਿਲੀਜ਼ ਮੁਲਤਵੀ
ਬੌਲੀਵੁੱਡ ਅਦਾਕਾਰ ਵਰੁਣ ਧਵਨ ਦੇ ਚਾਹੁੰਣ ਵਾਲਿਆਂ ਨੂੰ ਉਸ ਦੀ ਆਉਣ ਵਾਲੀ ਰੋਮਾਂਟਿਕ ਕਾਮੇਡੀ ਫਿਲਮ ਦੇਖਣ ਲਈ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਡੇਵਿਡ ਧਵਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਦੀ ਰਿਲੀਜ਼ ਮੁਲਤਵੀ ਕਰ ਦਿੱਤੀ...
ਬੌਲੀਵੁੱਡ ਅਦਾਕਾਰ ਵਰੁਣ ਧਵਨ ਦੇ ਚਾਹੁੰਣ ਵਾਲਿਆਂ ਨੂੰ ਉਸ ਦੀ ਆਉਣ ਵਾਲੀ ਰੋਮਾਂਟਿਕ ਕਾਮੇਡੀ ਫਿਲਮ ਦੇਖਣ ਲਈ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਡੇਵਿਡ ਧਵਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਪਹਿਲਾਂ 10 ਅਪਰੈਲ 2026 ਨੂੰ ਰਿਲੀਜ਼ ਕੀਤਾ ਜਾਣਾ ਸੀ, ਜਦਕਿ ਹੁਣ ਇਹ ਫਿਲਮ 5 ਜੂਨ 2026 ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿੱਚ ਅਦਾਕਾਰਾ ਮ੍ਰਿਣਾਲ ਠਾਕੁਰ ਤੇ ਪੂਜਾ ਹੇਗੜੇ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਨਿਰਮਾਤਾਵਾਂ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰਦਿਆਂ ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਪੋਸਟ ਪਾਉਂਦਿਆਂ ਕਿਹਾ, ‘ਡਰਾਮਾ ਹਾਲੇ ਹੋਣਾ ਹੈ ਤੇ ਕਾਮੇਡੀ ਵੀ, ਕਿਉਂਕਿ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਨਾ ਹੈ’ ਹੁਣ 5 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਰਮੇਸ਼ ਤੁਰਾਨੀ ਨੇ ਪ੍ਰੋਡਿਊਸ ਕੀਤੀ, ਜਦਕਿ ਡੇਵਿਡ ਧਵਨ ਨੇ ਨਿਰਦੇਸ਼ਨ ਕੀਤਾ ਹੈ। ਦਿਲਚਸਪ ਗੱਲ ਹੈ ਕਿ ਇਸ ਫਿਲਮ ਦਾ ਨਾਮ ਡੇਵਿਡ ਧਵਨ ਦੀ ਬਲਾਕਬਸਟਰ ਫਿਲਮ ‘ਬੀਵੀ ਨੰਬਰ 1’ ਦੇ ਹਿੱਟ ਗੀਤ ‘ਇਸ਼ਕ ਸੋਨਾ ਹੈ’ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਹੈ। ਇਸ ਫਿਲਮ ਵਿੱਚ ਸਲਮਾਨ ਖ਼ਾਨ, ਕ੍ਰਿਸ਼ਮਾ ਕਪੂਰ ਤੇ ਸੁਸ਼ਮਿਤਾ ਸੇਨ ਅਹਿਮ ਭੂਮਿਕਾਵਾਂ ਵਿੱਚ ਸਨ। ਜਾਣਕਾਰੀ ਅਨੁਸਾਰ ਵਰੁਣ ਧਵਨ ਹਾਲ ਹੀ ਵਿੱਚ ਫਿਲਮ ‘ਸੰਨੀ ਸੰਸਕਾਰੀ ਕੀ ਤੁਲਸੀ ਤੁਮ੍ਹਾਰੀ’ ਵਿੱਚ ਜਾਨ੍ਹਵੀ ਕਪੂਰ ਨਾਲ ਨਜ਼ਰ ਆਇਆ ਸੀ।

