ਫਿਲਮ ‘ਦਿ ਤਾਜ ਸਟੋਰੀ’ ਦੇ ਪੋਸਟਰ ਦਾ ਮਾਮਲਾ ਭਖ਼ਿਆ
ਅਦਾਕਾਰ ਪਰੇਸ਼ ਰਾਵਲ ਦੀ ਆਉਣ ਵਾਲੀ ਫਿਲਮ ‘ਦਿ ਤਾਜ ਸਟੋਰੀ’ ਦੇ ਪੋਸਟਰ ਦਾ ਮਾਮਲਾ ਭਖ਼ ਗਿਆ ਹੈ। ਇਸ ਵਿੱਚ ਪਰੇਸ਼ ਰਾਵਲ ਨੂੰ ਤਾਜ ਮਹਿਲ ਦੇ ਗੁੰਬਦ ਨੂੰ ਹਟਾਉਂਦੇ ਹੋਏ ਅਤੇ ਉਸ ਤੋਂ ਨਿਕਲਦੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਦਰਸਾਉਂਦੇ ਹੋਏ...
ਅਦਾਕਾਰ ਪਰੇਸ਼ ਰਾਵਲ ਦੀ ਆਉਣ ਵਾਲੀ ਫਿਲਮ ‘ਦਿ ਤਾਜ ਸਟੋਰੀ’ ਦੇ ਪੋਸਟਰ ਦਾ ਮਾਮਲਾ ਭਖ਼ ਗਿਆ ਹੈ। ਇਸ ਵਿੱਚ ਪਰੇਸ਼ ਰਾਵਲ ਨੂੰ ਤਾਜ ਮਹਿਲ ਦੇ ਗੁੰਬਦ ਨੂੰ ਹਟਾਉਂਦੇ ਹੋਏ ਅਤੇ ਉਸ ਤੋਂ ਨਿਕਲਦੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਦਰਸਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਕਾਰਨ ਨਿਰਮਾਤਾਵਾਂ ਨੇ ਕਿਹਾ ਹੈ ਕਿ ਇਹ ਫਿਲਮ ਕਿਸੇ ਧਾਰਮਿਕ ਮੁੱਦੇ ’ਤੇ ਨਹੀਂ ਬਣਾਈ ਗਈ। ਸਵਰਨਿਮ ਗਲੋਬਲ ਸਰਵਿਸ ਪ੍ਰਾਈਵੇਟ ਲਿਮਟਿਡ ਵੱਲੋਂ ਪੇਸ਼, ਇਹ ਫ਼ਿਲਮ ਤੁਸ਼ਾਰ ਅਮਰੀਸ਼ ਗੋਇਲ ਦੁਆਰਾ ਨਿਰਦੇਸ਼ਤ ਅਤੇ ਸੀਏ ਸੁਰੇਸ਼ ਝਾਅ ਨੇ ਬਣਾਈ ਹੈ। ਰਾਵਲ ਅਤੇ ਫਿਲਮ ਨਿਰਮਾਤਾਵਾਂ ਨੇ ਫਪਲਮ ਦਾ ਪੋਸਟਰ ਜਾਰੀ ਕੀਤਾ ਹੈ। ਪੋਸਟਰ ਕੈਪਸ਼ਨ ਵਿੱਚ ਲਿਖਿਆ ਹੈ, ‘ਕੀ ਹੋਵੇਗਾ ਜੇ ਤੁਹਾਨੂੰ ਜੋ ਕੁਝ ਸਿਖਾਇਆ ਗਿਆ ਹੈ ਉਹ ਝੂਠ ਹੋਵੇ। ਸੱਚ ਲੁਕਿਆ ਨਹੀਂ ਰਹਿ ਸਕਦਾ। ਇਸ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ। 31 ਅਕਤੂਬਰ ਨੂੰ ਆਪਣੇ ਨੇੜੇ ਦੇ ਸਿਨੇਮਾਘਰਾਂ ਵਿੱਚ ‘ਦਿ ਤਾਜ ਸਟੋਰੀ’ ਨਾਲ ਤੱਥਾਂ ਦਾ ਪਰਦਾਫਾਸ਼ ਕਰੋ। ਇਸ ਮਗਰੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਛਿੜੀ। ਫ਼ਿਲਮ ਦੇ ਪ੍ਰਬੰਧਕਾਂ ਨੇ ਮੁੜ ਬਿਆਨ ਜਾਰੀ ਕੀਤਾ ਕਿ ਇਹ ਫ਼ਿਲਮ ਕਿਸੇ ਵੀ ਧਾਰਮਿਕ ਮੁੱਦੇ ਨਾਲ ਸਬੰਧਤ ਨਹੀਂ ਹੈ ਅਤੇ ਨਾ ਹੀ ਇਹ ਦਾਅਵਾ ਕਰਦੀ ਹੈ ਕਿ ਤਾਜ ਮਹਿਲ ਵਿੱਚ ਸ਼ਿਵ ਮੰਦਰ ਹੈ। ਇਹ ਸਿਰਫ਼ ਇਤਿਹਾਸਕ ਤੱਥਾਂ ’ਤੇ ਕੇਂਦ੍ਰਿਤ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਫਿਲਮ ਦੇਖੋ ਅਤੇ ਆਪਣੀ ਰਾਇ ਦੱਸੋ। ਇਸ ਫ਼ਿਲਮ ਵਿੱਚ ਅਦਾਕਾਰ ਜ਼ਾਕਿਰ ਹੁਸੈਨ, ਅਮ੍ਰਿਤਾ ਖਾਨਵਿਲਕਰ, ਸਨੇਹਾ ਵਾਘ ਅਤੇ ਨਮਿਤ ਦਾਸ ਵੀ ਸ਼ਾਮਲ ਹਨ।