ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਸ਼ੋਲੇ’ ਦੇ ਨਵੇਂ ਭਾਗ ’ਚ ਗੱਬਰ ਦੀ ਮੌਤ ਦਾ ਦ੍ਰਿਸ਼ ਸ਼ਾਮਲ

ਨਵੀਂ ਦਿੱਲੀ: ਹਿੰਦੀ ਸਿਨੇਮਾ ਦੀ ਸਭ ਤੋਂ ਮਕਬੂਲ ਫਿਲਮ ‘ਸ਼ੋਲੇ’ ਦੇ ਨਿਰਦੇਸ਼ਕ ਰਮੇਸ਼ ਸਿੱਪੀ ਦੇ ਭਤੀਜੇ ਸ਼ਹਿਜ਼ਾਦ ਸਿੱਪੀ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਦੇ ਨਵੇਂ ਭਾਗ ਵਿੱਚ ਛੇ ਮਿੰਟ ਦੇ ਦ੍ਰਿਸ਼ ਸ਼ਾਮਲ ਕੀਤੇ ਹਨ, ਜਿਸ ਵਿੱਚ ਫਿਲਮ ਦਾ ਅਸਲ ਅੰਤ...
Advertisement

ਨਵੀਂ ਦਿੱਲੀ:

ਹਿੰਦੀ ਸਿਨੇਮਾ ਦੀ ਸਭ ਤੋਂ ਮਕਬੂਲ ਫਿਲਮ ‘ਸ਼ੋਲੇ’ ਦੇ ਨਿਰਦੇਸ਼ਕ ਰਮੇਸ਼ ਸਿੱਪੀ ਦੇ ਭਤੀਜੇ ਸ਼ਹਿਜ਼ਾਦ ਸਿੱਪੀ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਦੇ ਨਵੇਂ ਭਾਗ ਵਿੱਚ ਛੇ ਮਿੰਟ ਦੇ ਦ੍ਰਿਸ਼ ਸ਼ਾਮਲ ਕੀਤੇ ਹਨ, ਜਿਸ ਵਿੱਚ ਫਿਲਮ ਦਾ ਅਸਲ ਅੰਤ ਵੀ ਸ਼ਾਮਲ ਹੈ ਜਦੋਂ ਗੱਬਰ ਸਿੰਘ ਦੀ ਮੌਤ ਹੋ ਜਾਂਦੀ ਹੈ। 1975 ਵਿੱਚ ਰਿਲੀਜ਼ ਹੋਈ ਇਸ ਫਿਲਮ ਦੇ ਅੰਤ ਵਿੱਚ ਸੰਜੀਵ ਕੁਮਾਰ ਦੁਆਰਾ ਨਿਭਾਇਆ ਗਿਆ ਠਾਕੁਰ ਦਾ ਕਿਰਦਾਰ ਗੱਬਰ ਨੂੰ ਮਾਰ ਕੇ ਆਪਣਾ ਬਦਲਾ ਲੈ ਲੈਂਦਾ ਹੈ ਪਰ ਐਮਰਜੈਂਸੀ ਦੌਰਾਨ ਸੈਂਸਰ ਬੋਰਡ ਨੇ ਇਸ ਦ੍ਰਿਸ਼ ਨੂੰ ਬਦਲ ਦਿੱਤਾ ਸੀ। ਉਸ ਵੇਲੇ ਰਿਲੀਜ਼ ਹੋਈ ਫਿਲਮ ਵਿੱਚ ਠਾਕੁਰ ਜ਼ਖ਼ਮੀ ਗੱਬਰ ਨੂੰ ਛੱਡ ਦਿੰਦਾ ਹੈ ਅਤੇ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਸ਼ਹਿਜ਼ਾਦ ਨੇ ਪੀਟੀਆਈ ਨੂੰ ਦੱਸਿਆ, ‘‘ਇੰਦਰਾ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਗਾਈ ਸੀ। ਉਸ ਸਮੇਂ ਸੈਂਸਰ ਬੋਰਡ ਨੇ ਤਿੰਨ-ਚਾਰ ਦ੍ਰਿਸ਼ਾਂ ਨੂੰ ਮਨਜ਼ੂਰੀ ਨਹੀਂ ਸੀ ਦਿੱਤੀ, ਜਿਸ ਵਿੱਚ ਗੱਬਰ ਸਿੰਘ ਦੀ ਮੌਤ ਦਾ ਅੰਤ ਵੀ ਸ਼ਾਮਲ ਹੈ।’’ ਉਨ੍ਹਾਂ ਕਿਹਾ, ‘‘ਫਿਲਮ ਵਿੱਚ ਠਾਕੁਰ ਉਸ ਸਮੇਂ ਇੱਕ ਆਮ ਆਦਮੀ ਸੀ ਅਤੇ ਇੱਕ ਪੁਲੀਸ ਅਧਿਕਾਰੀ ਵਜੋਂ ਸੇਵਾਮੁਕਤ ਹੋ ਗਿਆ ਸੀ, ਇਸ ਲਈ ਉਸ ਸਮੇਂ ਦੀ ਸਰਕਾਰ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਆਮ ਆਦਮੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਵੇ।’’ ਹੁਣ 50 ਸਾਲਾਂ ਬਾਅਦ ਫਿਲਮ ਤੋਂ ਹਟਾਏ ਗਏ ਅਸਲ ਦ੍ਰਿਸ਼ਾਂ ਅਤੇ ਹੋਰ ਅਣਦੇਖੇ ਦ੍ਰਿਸ਼ਾਂ ਨੂੰ ਨਵੇਂ ਭਾਗ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਇਟਲੀ ਦੇ ਬੋਲੋਗਨਾ ਸਥਿਤ ਸਿਨੇਮਾ ਰਿਤਰੋਵਾਤੋ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਸ਼ਹਿਜ਼ਾਦ ਨੇ ਕਿਹਾ ਕਿ ਨਵਾਂ ਭਾਗ 15 ਅਗਸਤ 1975 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ਨਾਲੋਂ ਛੇ ਮਿੰਟ ਲੰਬਾ ਹੈ।’’ ਉਨ੍ਹਾਂ ਕਿਹਾ ਕਿ ਇਸ ਵਾਰ ਕੁਝ ਵਾਧੂ ਦ੍ਰਿਸ਼ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ‘ਸ਼ੋਲੇ’ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਫਿਲਮ ਦੀ ਸਕ੍ਰੀਨਿੰਗ 27 ਜੂਨ ਨੂੰ ਪਿਆਜ਼ਾ ਮੈਗੀਓਰ ਵਿੱਚ ssਹੋਵੇਗੀ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਅਮਿਤਾਭ ਬੱਚਨ, ਧਰਮਿੰਦਰ, ਹੇਮਾ ਮਾਲਿਨੀ ਅਤੇ ਜਯਾ ਬੱਚਨ ਨੇ ਅਭਿਨੈ ਕੀਤਾ ਹੈ। -ਪੀਟੀਆਈ

Advertisement

Advertisement