ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਇੱਕੀਸ’ ਦਾ ਪਹਿਲਾ ਗੀਤ ‘ਸਿਤਾਰੇ’ ਰਿਲੀਜ਼

ਮਿਲਟਰੀ ਡਰਾਮਾ ‘ਇੱਕੀਸ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਗੀਤ ‘ਸਿਤਾਰੇ’ ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਅਰਿਜੀਤ ਸਿੰਘ ਵੱਲੋਂ ਗਾਇਆ ਗਿਆ ਹੈ। ਗੀਤ ਵਿੱਚ ਅਗਸਤਿਆ ਨੰਦਾ ਅਤੇ ਸਿਮਰ ਭਾਟੀਆ ਨਜ਼ਰ ਆਉਣਗੇ। ਮਰਹੂਮ ਅਦਾਕਾਰ ਧਰਮਿੰਦਰ ਅਤੇ ਜੈਦੀਪ ਅਹਿਲਾਵਤ ਵੀ ਫਿਲਮ...
Advertisement

ਮਿਲਟਰੀ ਡਰਾਮਾ ‘ਇੱਕੀਸ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਗੀਤ ‘ਸਿਤਾਰੇ’ ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਅਰਿਜੀਤ ਸਿੰਘ ਵੱਲੋਂ ਗਾਇਆ ਗਿਆ ਹੈ। ਗੀਤ ਵਿੱਚ ਅਗਸਤਿਆ ਨੰਦਾ ਅਤੇ ਸਿਮਰ ਭਾਟੀਆ ਨਜ਼ਰ ਆਉਣਗੇ। ਮਰਹੂਮ ਅਦਾਕਾਰ ਧਰਮਿੰਦਰ ਅਤੇ ਜੈਦੀਪ ਅਹਿਲਾਵਤ ਵੀ ਫਿਲਮ ਦਾ ਹਿੱਸਾ ਹਨ। ਗੀਤ ਦੇ ਰਿਲੀਜ਼ ਸਬੰਧੀ ਸਮਾਗਮ ਵਿੱਚ ਜੈਦੀਪ ਅਹਿਲਾਵਤ ਤੇ ਅਗਸਤਿਆ ਨੰਦਾ ਵੀ ਮੌਜੂਦ ਸਨ। ਇਸ ਦੌਰਾਨ ਅਗਸਤਿਆ ਨੰਦਾ, ਧਰਮਿੰਦਰ ਨੂੰ ਯਾਦ ਕਰਕੇ ਭਾਵੁਕ ਹੋ ਗਏ, ਜਿਨ੍ਹਾਂ ਦਾ 24 ਨਵੰਬਰ ਨੂੰ 90ਵੇਂ ਜਨਮ ਦਿਨ ਤੋਂ ਪਹਿਲਾਂ ਦੇਹਾਂਤ ਹੋ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਗਸਤਿਆ ਨੇ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਮੇਰੇ ਲਈ ਇਹ ਬਹੁਤ ਭਾਵੁਕ ਪਲ ਹਨ ਕਿਉਂਕਿ ਧਰਮ ਜੀ ਨੇ ਮੇਰੇ ਪਰਿਵਾਰ ਦੀਆਂ ਸਾਰੀਆਂ ਪੀੜ੍ਹੀਆਂ ਨਾਲ ਕੰਮ ਕੀਤਾ। ਮੈਨੂੰ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰਨ ਦਾ ਮਾਣ ਪ੍ਰਾਪਤ ਹੋਇਆ।’’ ਫਿਲਮ ਇੱਕੀਸ 25 ਦਸੰਬਰ ਨੂੰ ਰਿਲੀਜ਼ ਹੋਵੇਗੀ।

Advertisement
Advertisement
Show comments