ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਮ ‘ਦਲਦਲ’ ਦੀ ਪਹਿਲੀ ਝਲਕ ਜਾਰੀ

ਸਟ੍ਰੀਮਿੰਗ ਸਰਵਿਸ ਪ੍ਰਾਈਮ ਵੀਡੀਓ ਨੇ ਇੱਥੇ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ ਐੱਫ ਐੱਫ ਆਈ) ਦੌਰਾਨ ਵਿਸ਼ੇਸ਼ ਸ਼ੋਅ ਦੌਰਾਨ ਆਪਣੀ ਆਉਣ ਵਾਲੀ ਮਨੋਵਿਗਿਆਨਕ ਅਪਰਾਧਿਕ ਥ੍ਰਿਲਰ ‘ਦਲਦਲ’ ਦਾ ਪਹਿਲਾ ਲੁੱਕ ਜਾਰੀ ਕੀਤਾ। ਅਦਾਕਾਰਾ ਭੂਮੀ ਪੇਡਨੇਕਰ ਦੇ ਸਿਰਲੇਖ ਵਾਲੀ ਇਹ ਵਿਸ਼...
Advertisement

ਸਟ੍ਰੀਮਿੰਗ ਸਰਵਿਸ ਪ੍ਰਾਈਮ ਵੀਡੀਓ ਨੇ ਇੱਥੇ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ ਐੱਫ ਐੱਫ ਆਈ) ਦੌਰਾਨ ਵਿਸ਼ੇਸ਼ ਸ਼ੋਅ ਦੌਰਾਨ ਆਪਣੀ ਆਉਣ ਵਾਲੀ ਮਨੋਵਿਗਿਆਨਕ ਅਪਰਾਧਿਕ ਥ੍ਰਿਲਰ ‘ਦਲਦਲ’ ਦਾ ਪਹਿਲਾ ਲੁੱਕ ਜਾਰੀ ਕੀਤਾ। ਅਦਾਕਾਰਾ ਭੂਮੀ ਪੇਡਨੇਕਰ ਦੇ ਸਿਰਲੇਖ ਵਾਲੀ ਇਹ ਵਿਸ਼ ਧਮੀਜਾ ਦੇ ਸਭ ਤੋਂ ਵੱਧ ਵਿਕਣ ਵਾਲੇ ਲੜੀਵਾਰ ਨਾਵਲ ‘ਭੇਂਡੀ ਬਾਜ਼ਾਰ’ ’ਤੇ ਅਧਾਰਤ ਹੈ ਜੋ ਮੁੰਬਈ ਦੀ ਨਵ-ਨਿਯੁਕਤ ਡੀ ਸੀ ਪੀ ਰੀਟਾ ਫਰੇਰਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ। ਸੁਰੇਸ਼ ਤ੍ਰਿਵੇਣੀ ਵੱਲੋਂ ਬਣਾਈ ਅਤੇ ਅੰਮ੍ਰਿਤ ਰਾਜ ਗੁਪਤਾ ਦੁਆਰਾ ਨਿਰਦੇਸ਼ਤ ਫਿਲਮ ‘ਦਲਦਲ’ ਪ੍ਰੋਡਕਸ਼ਨ ਬੈਨਰ ਅਬੂਡੈਂਟੀਆ ਐਂਟਰਟੇਨਮੈਂਟ ਹੇਠ ਬਣਾਈ ਗਈ ਹੈ ਅਤੇ ਇਸ ਵਿੱਚ ਆਦਿੱਤਿਆ ਰਾਵਲ ਅਤੇ ਸਮਾਰਾ ਤਿਜੋਰੀ ਵੀ ਹਨ। ਪਹਿਲੇ-ਲੁੱਕ ਸ਼ੋਅ ਵਿੱਚ ਵਿਸ਼ੇਸ਼ ਟੀਜ਼ਰ ਪ੍ਰੀਵਿਊ ਸ਼ਾਮਲ ਸੀ, ਜਿਸ ਤੋਂ ਬਾਅਦ ਗੱਲਬਾਤ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਸਿਰਲੇਖ ‘ਬਿਓਂਡ ਦ ਸਟੀਰੀਓਟਾਈਪ: ਰੀਡਿਫਾਈਨਿੰਗ ਵਿਮੈਨ ਐਂਡ ਪਾਵਰ ਇਨ ਮਾਡਰਨ ਸਟੋਰੀਟੈਲਿੰਗ’ ਸੀ। ਇਸ ਸੈਸ਼ਨ ਵਿੱਚ ਪੇਡਨੇਕਰ, ਤ੍ਰਿਵੇਣੀ, ਲੇਖਕ ਟੀਮ ਅਤੇ ਪ੍ਰਾਈਮ ਵੀਡੀਓ ਇੰਡੀਆ ਦੇ ਨਿਰਦੇਸ਼ਕ ਨਿਖਿਲ ਮਧੋਕ ਨੇ ਹਿੱਸਾ ਲਿਆ ਅਤੇ ਔਰਤਾਂ ਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਪੇਡਨੇਕਰ ਨੇ ਕਿਹਾ ਕਿ ਫਿਲਮ ਵਿੱਚ ਉਸ ਦੇ ਕਿਰਦਾਰ ਰੀਟਾ ਫਰੇਰਾ ਦੀ ਸ਼ਕਤੀ ਸੰਜਮ ਵਿੱਚ ਹੈ।

Advertisement
Advertisement
Show comments