ਫਿਲਮ ‘ਕੁਲੀ’ ਦੇ ਅਦਾਕਾਰਾਂ ਨੇ ਦੇਖੀ ‘ਸਿਤਾਰੇ ਜ਼ਮੀਂ ਪਰ’
ਫਿਲਮ ‘ਕੁਲੀ’ ਦੇ ਅਦਾਕਾਰਾਂ ਨੇ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਸਿਤਾਰੇ ਜ਼ਮੀਂ ਪਰ’ ਦੀ ਵਿਸ਼ੇਸ਼ ਸਕਰੀਨਿੰਗ ਦੇਖੀ। ਇਸ ਮੌਕੇ ਆਮਿਰ ਵੀ ਆਪਣੇ ਸਾਥੀ ਅਦਾਕਾਰਾਂ ਨਾਲ ਸ਼ਾਮਲ ਹੋਏ। ਆਮਿਰ ਖਾਨ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ’ਤੇ ਇਸ ਮੌਕੇ ਦੀਆਂ ਤਸਵੀਰਾਂ ਸਾਂਝੀਆਂ...
Advertisement
ਫਿਲਮ ‘ਕੁਲੀ’ ਦੇ ਅਦਾਕਾਰਾਂ ਨੇ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਸਿਤਾਰੇ ਜ਼ਮੀਂ ਪਰ’ ਦੀ ਵਿਸ਼ੇਸ਼ ਸਕਰੀਨਿੰਗ ਦੇਖੀ। ਇਸ ਮੌਕੇ ਆਮਿਰ ਵੀ ਆਪਣੇ ਸਾਥੀ ਅਦਾਕਾਰਾਂ ਨਾਲ ਸ਼ਾਮਲ ਹੋਏ। ਆਮਿਰ ਖਾਨ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ’ਤੇ ਇਸ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿੱਥੇ ਫਿਲਮ ਦੇ ਮੁੱਖ ਅਦਾਕਾਰ ਨਾਗਾਰੁਜਨ, ਸ਼ਰੂਤੀ ਹਾਸਨ, ਸੱਤਿਆਰਾਜ ਅਤੇ ਸੌਬਿਨ ਸ਼ਾਹਿਰ ਮੌਜੂਦ ਸਨ। ਇਸ ਮੌਕੇੇ ਨਿਰਦੇਸ਼ਕ ਲੋਕੇਸ਼ ਕਨਾਗਰਾਜ ਅਤੇ ਸੰਗੀਤਕਾਰ ਅਨਿਰੁਧ ਰਵੀਚੰਦਰ ਵੀ ਦਿਖਾਈ ਦੇ ਰਹੇ ਹਨ। ਫਿਲਮ ਕੁਲੀ ’ਚ ਭੂਮਿਕਾ ਨਿਭਾਉਣ ਵਾਲੇ ਸੁਪਰਸਟਾਰ ਰਜਨੀਕਾਂਤ ਇਸ ਮੌਕੇ ਗੈਰਹਾਜ਼ਰ ਰਹੇ, ਜਿਸ ਬਾਰੇ ਪ੍ਰਸ਼ੰਸਕਾਂ ਨੇ ਟਿੱਪਣੀਆਂ ਕਰ ਕੇ ਪੁੱਛਿਆ ਕਿ ਸੁਪਰਸਟਾਰ ਕਿੱਥੇ ਸੀ ਤੇ ਉਹ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਮੌਕੇ ਸ਼ਾਮਲ ਕਿਉਂ ਨਹੀਂ ਹੋਇਆ। ਇਸ ਦੀਆਂ ਕਈ ਤਸਵੀਰਾਂ ਵਿੱਚ ਆਮਿਰ ਖ਼ਾਨ ਨੂੰ ਟੀਮ ਨਾਲ ਕੁਝ ਦ੍ਰਿਸ਼ਾਂ ’ਤੇ ਚਰਚਾ ਕਰਦੇ ਦਿਖਾਇਆ ਗਿਆ ਹੈ। ‘ਸਿਤਾਰੇ ਜ਼ਮੀਨ ਪਰ’ ਇਸ ਵੇਲੇ ਯੂਟਿਊਬ ’ਤੇ ਦਿਖਾਈ ਜਾ ਰਹੀ ਹੈ।
Advertisement
Advertisement
×