‘ਤੇਰੇ ਇਸ਼ਕ ਮੇਂ’ ਦੀ 13 ਦਿਨਾਂ ’ਚ 150 ਕਰੋੜ ਤੋਂ ਵੱਧ ਦੀ ਕਮਾਈ
ਧਨੁਸ਼ ਅਤੇ ਕ੍ਰਿਤੀ ਸੈਨਨ ਦੀ ਰੋਮਾਂਟਿਕ ਡਰਾਮਾ ‘ਤੇਰੇ ਇਸ਼ਕ ਮੇਂ’ ਨੇ ਵਿਸ਼ਵ ਭਰ ’ਚ ਬਾਕਸ ਆਫ਼ਿਸ ’ਤੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 152.01 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਨਿਰਮਾਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ, ਆਨੰਦ ਐੱਲ ਵੱਲੋਂ ਨਿਰਦੇਸ਼ਤ ਇਹ ਫਿਲਮ ਉਸ ਦੀ 2013 ਦੀ ਹਿੱਟ ‘ਰਾਂਝਣਾਂ’ ਦਾ ਇਕ ਤਰ੍ਹਾਂ ਨਾਲ ‘ਫਾਲੋਅੱਪ’ ਹੈ, ਜੋ 28 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਕਿਹਾ, ‘‘13ਵੇਂ ਦਿਨ ਇਸ਼ਕ ਜਾਰੀ ਹੈ...ਫਿਲਮ ਨੇ ਵਿਸ਼ਵ ਭਰ ’ਚ ਬਾਕਸ ਆਫ਼ਿਸ ’ਤੇ 152.01 ਕਰੋੜ ਰੁਪਏ ਕਮਾਏ। ‘ਤੇਰੇ ਇਸ਼ਕ ਮੇਂ’ ਦੁਨੀਆ ਭਰ ’ਚ ਨਵੇਂ ਦਰਸ਼ਕਾਂ ਨੂੰ ਜੋੜਦੀ ਜਾ ਰਹੀ ਹੈ ਅਤੇ ਇਸ ਦਾ ਬਾਕਸ ਆਫ਼ਿਸ ਸਫ਼ਰ ਮਜ਼ਬੂਤ ਬਣਿਆ ਹੋਇਆ ਹੈ।’’ ਫਿਲਮ ਦੀ ਕਹਾਣੀ ਤੇਜ਼ਤਰਾਰ ਵਿਦਿਆਰਥੀ ਆਗੂ ਸ਼ੰਕਰ (ਧਨੁਸ਼) ਅਤੇ ਖੋਜ ਵਿਦਵਾਨ ਮੁਕਤੀ (ਸੈਨਨ) ਦੇ ਭਾਵੁਕ ਰਿਸ਼ਤੇ ਦੁਆਲੇ ਘੁੰਮਦੀ ਹੈ। ‘ਤੇਰੇ ਇਸ਼ਕ ਮੇਂ’ ਦੇ ਨਿਰਦੇਸ਼ਕ ਰਾਏ ਅਤੇ ਧਨੁਸ਼ ਦੀ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ‘ਰਾਂਝਣਾਂ’ ਅਤੇ 2021’ ਦੀ ‘ਅਤਰੰਗੀ ਰੇ’ ਵਿੱਚ ਇਕੱਠਿਆਂ ਕੰਮ ਕੀਤਾ ਹੈ। ਭੂਸ਼ਣ ਕੁਮਾਰ ਟੀ-ਸੀਰੀਜ਼ ਅਤੇ ਕਲਰ ਯੈਲੋ ਪ੍ਰੋਡਕਸ਼ਨ ਦੀ ਇਸ ਫਿਲਮ ਲਈ ਸੰਗੀਤ ਆਸਕਰ ਜੇਤੂ ਏ ਆਰ ਰਹਿਮਾਨ ਨੇ ਦਿੱਤਾ ਹੈ।
