ਫਿਲਮ ‘ਰਮਾਇਣ’ ਦਾ ਟੀਜ਼ਰ ਰਿਲੀਜ਼
ਨਵੀਂ ਦਿੱਲੀ: ਫਿਲਮ ‘ਰਮਾਇਣ’ ਦੇ ਨਿਰਮਾਤਾਵਾਂ ਨੇ ਅੱਜ ਆਉਣ ਵਾਲੇ ਮਿਥਿਹਾਸਕ ਮਹਾਂਕਾਵਿ ਦੀ ਪਹਿਲੀ ਝਲਕ ਪੇਸ਼ ਕੀਤੀ ਹੈ, ਜਿਸ ਵਿੱਚ ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਮੁੱਖ ਭੂਮਿਕਾਵਾਂ ’ਚ ਹਨ। ਇਹ ਫਿਲਮ ਨਿਤੇਸ਼ ਤਿਵਾੜੀ ਵੱਲੋਂ ਨਿਰਦੇਸ਼ਿਤ ਅਤੇ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓ ਅਤੇ ਡੀਐੱਨਈਜੀ ਵੱਲੋਂ ਯਸ਼ ਦੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਵਿੱਚ ਅਦਾਕਾਰ ਰਣਬੀਰ ਕਪੂਰ ਭਗਵਾਨ ਰਾਮ, ਕੇਜੀਐੱਫ ਸਟਾਰ ਯਸ਼ ਰਾਵਣ, ਸਾਈ ਪੱਲਵੀ ਮਾਤਾ ਸੀਤਾ, ਸਨੀ ਦਿਓਲ ਭਗਵਾਨ ਹਨੂੰਮਾਨ ਅਤੇ ਰਵੀ ਦੂਬੇ ਭਗਵਾਨ ਲਕਸ਼ਮਣ ਦੇ ਰੂਪ ਵਿੱਚ ਨਜ਼ਰ ਆਉਣਗੇ। ਨਿਤੇਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ‘ਰਮਾਇਣ’ ਹਰ ਭਾਰਤੀ ਦੇ ਦਿਲ ’ਤੇ ਰਾਜ ਕਰੇਗੀ। ਨਿਰਦੇਸ਼ਕ ਨੇ ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਮਗਰੋਂ ਕਿਹਾ, ‘‘ਮੇਰੇ ਲਈ ਸਭ ਤੋਂ ਅਹਿਮ ਸਾਡੇ ਦੇਸ਼ ਵਿੱਚ ਮੌਜੂਦ ਸੱਭਿਆਚਾਰ ਤੇ ਵਿਰਾਸਤਾਂ ਹਨ। ਜੇਕਰ ਅਸੀਂ ਇਸ ਨੂੰ ਪੂਰੀ ਦੁਨੀਆ ਨੂੰ ਦਿਖਾ ਸਕਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਪ੍ਰਾਪਤੀ ਹੋਵੇਗੀ’’। ਨਮਿਤ ਮਲਹੋਤਰਾ ਨੇ ਕਿਹਾ ਕਿ ਉਹ ‘ਰਾਮਾਇਣ’ ਨੂੰ ਬਿਹਤਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ।’’ ਜ਼ਿਕਰਯੋਗ ਹੈ ਕਿ ਫਿਲਮ ਦਾ ਪਹਿਲਾ ਭਾਗ 2026 ਵਿੱਚ ਦਿਵਾਲੀ ਦੌਰਾਨ ਵਿਸ਼ਵ ਭਰ ’ਚ ਰਿਲੀਜ਼ ਕੀਤਾ ਜਾਵੇਗਾ, ਜਦੋਂ ਕਿ ਦੂਜਾ ਭਾਗ 2027 ਵਿੱਚ ਦੀਵਾਲੀ ’ਤੇ ਰਿਲੀਜ਼ ਕੀਤਾ ਜਾਵੇਗਾ। -ਪੀਟੀਆਈ