ਫਿਲਮ ‘ਏਕ ਦੀਵਾਨੇ ਕੀ ਦੀਵਾਨੀਅਤ’ ਦਾ ਟੀਜ਼ਰ ਜਾਰੀ
ਅਦਾਕਾਰ ਹਰਸ਼ਵਰਧਨ ਰਾਣੇ ਤੇ ਸੋਨਮ ਬਾਜਵਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਏਕ ਦੀਵਾਨੇ ਕੀ ਦੀਵਾਨੀਅਤ’ ਦਾ ਟੀਜ਼ਰ ਅੱਜ ਜਾਰੀ ਕੀਤਾ ਗਿਆ ਹੈ। ਟੀਜ਼ਰ ਵਿੱਚ ਫ਼ਿਲਮ ਦੀ ਕਹਾਣੀ ਪਿਆਰ, ਦਰਦ, ਜਨੂੰਨ ਤੇ ਭਾਵਨਾਤਮਕ ਸੰਘਰਸ਼ ਦੁਆਲੇ ਘੁੰਮਦੀ ਹੋਣ ਦੇ ਸੰਕੇਤ ਮਿਲਦੇ ਹਨ। ਹਰਸ਼ਵਰਧਨ ਨੇ ਆਪਣੇ ਇੰਸਟਗ੍ਰਾਮ ਅਕਾਊਂਟ ’ਤੇ ਟੀਜ਼ਰ ਸਾਂਝਾ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਹੁਣ ਦੇਖੇਗਾ ਜ਼ਮਾਨਾ ਪਿਆਰ, ਦਰਦ ਅਤੇ ਨਫ਼ਰਤ। ਹੁਣ ਦੇਖੇਗਾ ਜ਼ਮਾਨਾ ‘ਏਕ ਦੀਵਾਨੇ ਕੀ ਦੀਵਾਨੀਅਤ। ਟੀਜ਼ਰ ਰਿਲੀਜ਼ ਹੋ ਗਿਆ ਹੈ।
ਫ਼ਿਲਮ 21 ਅਕਤੂਬਰ ਨੂੰ ਦੀਵਾਲੀ ’ਤੇ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ।’ ਟੀਜ਼ਰ ’ਚ ਹਰਸ਼ਵਰਧਨ ਤੇ ਸੋਨਮ ਦੇ ਪਿਆਰ ਦੀ ਕਹਾਣੀ ਦਿਖਾਈ ਗਈ ਹੈ। ਟੀਜ਼ਰ ਦਾ ਦੂਜਾ ਹਿੱਸਾ ਦਿਲ ਟੁੱਟਣ ਅਤੇ ਇੱਕ ਦੂਜੇ ਨੂੰ ਮੁੜ ਮਿਲਣ ’ਤੇ ਕੇਂਦਰਤ ਹੈ। ਮਿਲਾਪ ਜ਼ਾਵੇਰੀ ਵੱਲੋਂ ਨਿਰਦੇਸ਼ਤ ਇਹ ਫ਼ਿਲਮ ‘ਏਕ ਦੀਵਾਨੇ ਕੀ ਦੀਵਾਨੀਅਤ’ ਪਹਿਲਾਂ 2 ਅਕਤੂਬਰ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਸੀ ਪਰ ਬਾਅਦ ਵਿੱਚ ਇਸ ਦੀ ਰਿਲੀਜ਼ ਦੀ ਤਰੀਕ 21 ਅਕਤੂਬਰ ਕਰ ਦਿੱਤੀ ਗਈ ਸੀ।