ਫ਼ਿਲਮ ‘ਏਕ ਚਤੁਰ ਨਾਰ’ ਦਾ ਟੀਜ਼ਰ ਰਿਲੀਜ਼
ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਕਾਮੇਡੀ ਫ਼ਿਲਮ ‘ਏਕ ਚਤੁਰ ਨਾਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਨਾਲ ਦਰਸ਼ਕਾਂ ਨੂੰ ਫ਼ਿਲਮ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ, ਜਿਸ ਨੂੰ ਦੇਖ ਕੇ ਫ਼ਿਲਮ ਵਿੱਚ ਸਸਪੈਂਸ, ਹਾਸਾ-ਮਾਖੌਲ, ਅਤੇ ਕੁਝ ਦਿਮਾਗੀ ਖੇਡਾਂ...
Advertisement
ਅਦਾਕਾਰ ਨੀਲ ਨਿਤਿਨ ਮੁਕੇਸ਼ ਦੀ ਕਾਮੇਡੀ ਫ਼ਿਲਮ ‘ਏਕ ਚਤੁਰ ਨਾਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਨਾਲ ਦਰਸ਼ਕਾਂ ਨੂੰ ਫ਼ਿਲਮ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ, ਜਿਸ ਨੂੰ ਦੇਖ ਕੇ ਫ਼ਿਲਮ ਵਿੱਚ ਸਸਪੈਂਸ, ਹਾਸਾ-ਮਾਖੌਲ, ਅਤੇ ਕੁਝ ਦਿਮਾਗੀ ਖੇਡਾਂ ਦੇ ਹੋਣ ਦਾ ਵੀ ਪਤਾ ਲੱਗਦਾ ਹੈ। ਇਸ ਫ਼ਿਲਮ ਵਿੱਚ ਦਿਵਿਆ ਖੋਸਲਾ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ। ਵੀਰਵਾਰ ਨੂੰ ਰਿਲੀਜ਼ ਹੋੋਇਆ ਇਹ ਟੀਜ਼ਰ ਫ਼ਿਲਮ ਵਿੱਚ ਕਾਮੇਡੀ ਦੇ ਮਿਸ਼ਰਣ ਨੂੰ ਦਰਸਾਉਂਦਾ ਹੈ। ਟੀਜ਼ਰ ਵਿੱਚ ਰਵੀ ਕਿਸ਼ਨ ਦੀ ਆਵਾਜ਼ ਤੋਂ ਫ਼ਿਲਮ ਵਿਚਲੀ ਸਸਪੈਂਸ ਭਰੀ ਕਹਾਣੀ ਬਾਰੇ ਅੰਦਾਜ਼ਾ ਲੱਗ ਰਿਹਾ ਹੈ। ਉਮੇਸ਼ ਸ਼ੁਕਲਾ ਵੱਲੋਂ ਡਾਇਰੈਕਟ ਕੀਤੀ ਗਈ ਇਹ ਫ਼ਿਲਮ ਦਿਮਾਗ ਦੀ ਖੇਡ ’ਤੇ ਵੀ ਕੇਂਦਰਿਤ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਸੀ, ਜਿਸ ਵਿੱਚ ਨੀਲ ਅਤੇ ਦਿਵਿਆ ਦੀ ਭੂਮਿਕਾ ਨੂੰ ਦਰਸਾਇਆ ਗਿਆ ਸੀ। ਇਹ ਫ਼ਿਲਮ 12 ਸਤੰਬਰ 2025 ਨੂੰ ਸਿਨੇਮਾਘਰਾਂ ਵਿੱਚ ਦਿਖਾਈ ਦੇਵੇਗੀ।
Advertisement
Advertisement