ਸੋਨਾਕਸ਼ੀ ਸਿਨਹਾ ਦੀ ਪਲੇਠੀ ਤੇਲਗੂ ਫ਼ਿਲਮ ‘ਜਟਾਧਾਰਾ’ ਦਾ ਟੀਜ਼ਰ ਰਿਲੀਜ਼
ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਪਹਿਲੀ ਤੇਲਗੂ ਫਿਲਮ ‘ਜਟਾਧਾਰਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਵਿੱਚ ਉਹ ਤੇਲਗੂ ਅਦਾਕਾਰ ਸੁਧੀਰ ਬਾਬੂ ਨਾਲ ਦਿਖਾਈ ਦੇ ਰਹੀ ਹੈ। ਇਹ ਟੀਜ਼ਰ ਇੱਕ ਮਿੰਟ 12 ਸੈਕਿੰਡ ਦਾ ਹੈ। ਟੀਜ਼ਰ ਵਿੱਚ ਸੋਨਾਕਸ਼ੀ ਦੀ ਦਿੱਖ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਹ ਹਨੇਰੇ ’ਚ ਲੰਬੇ ਵਾਲਾਂ ਅਤੇ ਗਹਿਣਿਆਂ ਨਾਲ ਦਿਖਾਈ ਦਿੰਦੀ ਹੈ, ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਫ਼ਿਲਮ ‘ਜਟਾਧਾਰਾ’ ਦਾ ਨਿਰਦੇਸ਼ਨ ਵੈਂਕਟ ਕਲਿਆਣ ਅਤੇ ਅਭਿਸ਼ੇਕ ਜੈਸਵਾਲ ਵੱਲੋਂ ਦਿੱਤਾ ਗਿਆ ਹੈ। ਫ਼ਿਲਮ ਵਿੱਚ ਸ਼ਿਲਪਾ ਸ਼ਿਰੋਡਕਰ, ਰਵੀ ਪ੍ਰਕਾਸ਼, ਇੰਦਰਾ ਕ੍ਰਿਸ਼ਨਾ, ਨਵੀਨ ਨੈਨੀ, ਸ਼੍ਰੇਆ ਸ਼ਰਮਾ, ਸ਼ੁਭਲੇਖਾ ਸੁਧਾਕਰ ਅਤੇ ਰਾਜੀਵ ਕਨਕਲਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ। ਇਸ ਵਿੱਚ ਸੋਨਾਕਸ਼ੀ ਅਤੇ ਸੁਧੀਰ ਬਾਬੂ ਦੀ ਝਲਕ ਦਿਖਾਈ ਦਿੱਤੀ ਸੀ। ਇਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੋਨਾਕਸ਼ੀ ਨੂੰ ਫ਼ਿਲਮ ‘ਨਿਕੀਤਾ ਰੌਏ’ ਵਿੱਚ ਦੇਖਿਆ ਗਿਆ ਸੀ, ਜੋ 18 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਅਦਾਕਾਰਾ, ਸੰਜੇ ਲੀਲਾ ਭੰਸਾਲੀ ਦੀ ਬਹੁ-ਚਰਚਿਤ ਨੈੱਟਫਲਿਕਸ ਲੜੀ, ਹੀਰਾਮੰਡੀ ਵਿੱਚ ਵੀ ਦਿਖਾਈ ਦਿੱਤੀ ਸੀ।