ਨਿਊਯਾਰਕ ਇੰਡੀਅਨ ਫੈਸਟੀਵਲ ’ਚ ‘ਤਨਵੀ ਦਿ ਗ੍ਰੇਟ’ ਦਾ ਪ੍ਰੀਮੀਅਰ 19 ਨੂੰ
ਮੁੰਬਈ: ਅਨੁਪਮ ਖੇਰ ਵੱਲੋਂ ਨਿਰਦੇਸ਼ਿਤ ਫਿਲਮ ‘ਤਨਵੀ ਦਿ ਗ੍ਰੇਟ’ ਇਕ ਹੋਰ ਮੀਲ ਪੱਥਰ ਲਈ ਤਿਆਰ ਹੈ, ਕਿਉਂਕਿ ਇਸ ਦਾ ਗਾਲਾ ਪ੍ਰੀਮੀਅਰ 19 ਜੂਨ ਨੂੰ ਨਿਊਯਾਰਕ ਇੰਡੀਅਨ ਫੈਸਟੀਵਲ ਵਿੱਚ ਹੋਵੇਗਾ। ਇੰਸਟਾਗ੍ਰਾਮ ’ਤੇ ਅਨੁਪਮ ਖੇਰ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ’ਚ ਉਸ ਨੇ ਆਪਣੀ ਯਾਤਰਾ ਦੇ ਪ੍ਰੋਗਰਾਮ ਨੂੰ ਸੂਚੀਬੱਧ ਕੀਤਾ ਹੈ। ਇਸ ’ਚ ਯੂਐੱਸ, ਨਿਊਯਾਰਕ, ਹਿਊਸਟ ਅਤੇ ਅਸਟਿਨ ’ਚ ‘ਤਨਵੀ ਦਿ ਗ੍ਰੇਟ’ ਦੀ ਸਕ੍ਰੀਨਿੰਗ ਸ਼ਾਮਲ ਹੈ। ਅਨੁਪਮ ਖੇਰ ਨੇ ਕਿਹਾ, ‘‘ਨਮਸਤੇ ਮੇਰੇ ਦੋਸਤੋ, ਮੈਂ ਨਿਊਯਾਰਕ ਜਾ ਰਿਹਾ ਹਾਂ। ਨਿਊਯਾਰਕ ’ਚ ‘ਤਨਵੀ ਦਿ ਗ੍ਰੇਟ’ ਦਾ ਗਾਲਾ ਪ੍ਰੀਮੀਅਰ ਹੈ ਜਿਸ ਨੂੰ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ਅਤੇ ਇੰਡੋ ਅਮਰੀਕਨ ਆਰਟਸ ਕੌਂਸਲ (ਆਈਏਏਸੀ) ਵੱਲੋਂ ਕਰਵਾਇਆ ਜਾ ਰਿਹਾ ਹੈ। ਸਾਨੂੰ ਸੱਦਾ ਦੇਣ ਲਈ ਬਹੁਤ ਧੰਨਵਾਦ ਅਤੇ ਇਸ ਮਗਰੋਂ ਅਸੀਂ ਅਸਟਿਨ ਤੇ ਹਿਊਸਟ ਲਈ ਰਵਾਨਾ ਹੋਵਾਂਗੇ। ਨਿਊਯਾਰਕ ਪ੍ਰੀਮੀਅਰ 19 ਜੂਨ, ਅਸਟਿਮ ਪ੍ਰੀਮੀਅਰ 21 ਅਤੇ ਹਿਊਸਟ ਪ੍ਰੀਮੀਅਰ 22 ਜੂਨ ਨੂੰ ਹੋਵੇਗਾ।’’ ਇਸ ਦੌਰਾਨ ਅਦਾਕਾਰ ਤੇ ਨਿਰਦੇਸ਼ਕ ਨੇ ਕਾਨ-2025 ਵਿੱਚ ਫਿਲਮ ਨੂੰ ਮਿਲੇ ਪਿਆਰ ਲਈ ਵੀ ਧੰਨਵਾਦ ਕੀਤਾ ਹੈ। ਅਨੁਪਮ ਖੇਰ ਨੇ ਕਿਹਾ, ‘‘ਮੈਂ 4-5 ਸਾਲ ਮਗਰੋਂ ਨਿਊਯਾਰਕ ਜਾਵਾਂਗਾ। ਪਿਛਲੀ ਵਾਰ ਮੈਂ ਨਿਊ ਐਮਸਟਰਡਮ ਵਿੱਚ 3 ਸਾਲ ਰਿਹਾ ਸੀ ਅਤੇ ਮੈਂ ਆਪਣੇ ਲੋਕਾਂ, ਦੋਸਤਾਂ ਅਤੇ ਇਸ ਫੈਸਟੀਵਲ ’ਚ ਵੱਡੇ ਇਕੱਠ ਨੂੰ ਫਿਲਮ ਦਿਖਾਉਣ ਲਈ ਉਤਸ਼ਾਹਿਤ ਹਾਂ। ਸੱਚਮੁੱਚ ‘ਤਨਵੀ ਦਿ ਗ੍ਰੇਟ’ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਇਹ ਫਿਲਮ 18 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।’’ -ਏਐੱਨਆਈ