ਤਮੰਨਾ ਤੇ ਡਾਇਨਾ ਦੀ ‘ਡੂ ਯੂ ਵਾਨਾ ਪਾਰਟਨਰ’ ਦਾ ਟਰੇਲਰ ਰਿਲੀਜ਼
ਅਦਾਕਾਰਾ ਤਮੰਨਾ ਭਾਟੀਆ ਅਤੇ ਡਾਇਨਾ ਪੈਂਟੀ ਦਰਸ਼ਕਾਂ ਦੇ ਮਨੋਰੰਜਨ ਲਈ ਆਪਣੀ ਨਵੀਂ ਸੀਰੀਜ਼ ‘ਡੂ ਯੂ ਵਾਨਾ ਪਾਰਟਨਰ’ ਲਿਆ ਰਹੀਆਂ ਹਨ। ਇਸ ਕਾਮੇਡੀ ਡਰਾਮਾ ਸੀਰੀਜ਼ ਦਾ ਟਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਵਿੱਚ ਦਰਸ਼ਕਾਂ ਨੂੰ ਸ਼ੋਅ ਦੀ ਪਹਿਲੀ ਝਲਕ ਦਿਖਾਈ ਗਈ ਹੈ। ਇਸ ਪੌਣੇ ਤਿੰਨ ਮਿੰਟ ਦੇ ਵੀਡੀਓ ਵਿੱਚ ਦੋ ਸਹੇਲੀਆਂ ਸ਼ਿਖਾ (ਤਮੰਨਾ) ਅਤੇ ਅਨਾਹਿਤਾ (ਡਾਇਨਾ) ਦੀ ਕਹਾਣੀ ਦਿਖਾਈ ਗਈ ਹੈ। ਉਹ ਆਪਣਾ ਬੀਅਰ ਬ੍ਰਾਂਡ ਸ਼ੁਰੂ ਕਰਨ ਦਾ ਫ਼ੈਸਲਾ ਕਰਦੀਆਂ ਹਨ। ਵੱਡੇ ਸੁਫ਼ਨੇ ਤਹਿਤ ਸ਼ੁਰੂ ਕੀਤਾ ਕੰਮ ਜਲਦੀ ਦੁੱਖ ਭਰੇ ਹਾਲਾਤ ਵਿੱਚ ਬਦਲ ਜਾਂਦਾ ਹੈ। ਉਨ੍ਹਾਂ ਨੂੰ ਪਹਿਲਾਂ ਤੋਂ ਸਥਾਪਿਤ ਬੀਅਰ ਕਾਰੋਬਾਰੀਆਂ, ਲੁਟੇਰਿਆਂ ਤੋਂ ਇਲਾਵਾ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟਰੇਲਰ ਵਿੱਚ ਹਾਸੇ ਨਾਲ ਭਰੇ ਮਾਹੌਲ ਅਤੇ ਦੋਸਤੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਹ ਦੋਸਤੀ ਦਾ ਰਿਸ਼ਤਾ ਅੱਗੇ ਜਾ ਕੇ ਹਾਲਾਤ ਬਦਲਣ ’ਤੇ ਵੀ ਮਜ਼ਬੂਤ ਬਣਿਆ ਰਹਿੰਦਾ ਹੈ। ਇਸ ਵਿੱਚ ਜਾਵੇਦ ਜਾਫਰੀ, ਨਾਕੂਲ ਮਹਿਤਾ, ਸ਼ਿਵਤਾ ਤਿਵਾੜੀ, ਨੀਰਜ ਕਾਬੀ ਤੇ ਸੂਫੀ ਮੋਤੀਵਾਲਾ ਆਦਿ ਸ਼ਾਮਲ ਹਨ। ਇਸ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ ’ਤੇ 12 ਸਤੰਬਰ ਤੋਂ ਹੋਵੇਗਾ। -ਏਐੱਨਆਈ