ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦੋ ਅਕਤੂਬਰ ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਇਸ ਸਾਲ ਦੋ ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਲੇਖਕ ਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਹਨ। ਪਹਿਲਾਂ ਇਸ ਫਿਲਮ ਨੂੰ 18 ਅਪਰੈਲ ਨੂੰ...

ਨਵੀਂ ਦਿੱਲੀ:

ਅਦਾਕਾਰ ਵਰੁਣ ਧਵਨ ਤੇ ਜਾਨ੍ਹਵੀ ਕਪੂਰ ਦੀ ਫਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਇਸ ਸਾਲ ਦੋ ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਲੇਖਕ ਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਹਨ। ਪਹਿਲਾਂ ਇਸ ਫਿਲਮ ਨੂੰ 18 ਅਪਰੈਲ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਬਾਅਦ ਵਿੱਚ ਇਸ ਨੂੰ 12 ਸਤੰਬਰ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਅਦਾਕਾਰ ਧਵਨ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਦੀ ਨਵੀਂ ਰਿਲੀਜ਼ ਤਰੀਕ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਫਿਲਮ ਦਾ ਪੋਸਟਰ ਹੈ, ਜਿਸ ਵਿੱਚ ਵਰੁਣ ਧਵਨ ਨੂੰ ਸਨੀ ਸੰਸਕਾਰੀ ਦਿਖਾਇਆ ਗਿਆ ਅਤੇ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਬਾਰੇ ਲਿਖਿਆ ਹੋਇਆ ਹੈ। ਇਸ ਨਾਲ ਕੈਪਸ਼ਨ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ, ‘‘ਸਨੀ ਸੰਸਕਾਰੀ ਕੀ ਸ਼ਾਇਰੀ- ਯੇ ਆਂਸੂ ਹੈ ਮੇਰੇ, ਸਮੁੰਦਰ ਕਾ ਜਲ ਨਹੀਂ... ਬਾਰਿਸ਼ ਕਾ ਕਯਾ ਭਰੋਸਾ, ਆਜ ਹੈ ਕਲ੍ਹ ਨਹੀਂ।’’ ਇਸ ਨਾਲ ਲਿਖਿਆ ਗਿਆ ਹੈ ਕਿ ਇਹ ਫਿਲਮ ਇਸ ਸਾਲ ਦੋ ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਦਾ ਨਿਰਮਾਣ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਅਤੇ ਖੇਤਾਨ ਦੇ ਮੈਂਟਰ ਡਿਸਾਇਪਲ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ। ਇਸ ਵਿੱਚ ਸਾਨਿਆ ਮਲਹੋਤਰਾ, ਅਕਸ਼ੈ ਓਬਰਾਏ ਤੇ ਰੋਹਿਤ ਸਰਾਫ ਨਜ਼ਰ ਆਉਣਗੇ। -ਪੀਟੀਆਈ