ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਨੀ ਦਿਓਲ ਵੱਲੋਂ ਆਰੀਅਨ ਖ਼ਾਨ ਦੇ ਪਲੇਠੇ ਸ਼ੋਅ ਦੀ ਸ਼ਲਾਘਾ

ਬੌਲੀਵੁੱਡ ਸਟਾਰ ਸਨੀ ਦਿਓਲ ਨੇ ਆਰੀਅਨ ਖਾਨ ਦੀ ਡਾਇਰੈਕਟਰ ਵਜੋਂ ਪਲੇਠੇ ਸ਼ੋਅ ‘ਦਿ ਬੈਡਸ ਆਫ ਬੌਲੀਵੁੱਡ’ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਸਨੀ ਦਿਓਲ ਦਾ ਭਰਾ ਅਤੇ ਅਦਾਕਾਰ ਬੌਬੀ ਦਿਓਲ ਵੀ ਇਸ ਸ਼ੋਅ ਦਾ ਹਿੱਸਾ ਹੈ। ਸਨੀ ਦਿਓਲ ਨੇ ਨੈੱਟਫਲਿਕਸ...
Advertisement

ਬੌਲੀਵੁੱਡ ਸਟਾਰ ਸਨੀ ਦਿਓਲ ਨੇ ਆਰੀਅਨ ਖਾਨ ਦੀ ਡਾਇਰੈਕਟਰ ਵਜੋਂ ਪਲੇਠੇ ਸ਼ੋਅ ‘ਦਿ ਬੈਡਸ ਆਫ ਬੌਲੀਵੁੱਡ’ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਸਨੀ ਦਿਓਲ ਦਾ ਭਰਾ ਅਤੇ ਅਦਾਕਾਰ ਬੌਬੀ ਦਿਓਲ ਵੀ ਇਸ ਸ਼ੋਅ ਦਾ ਹਿੱਸਾ ਹੈ। ਸਨੀ ਦਿਓਲ ਨੇ ਨੈੱਟਫਲਿਕਸ ਸੀਰੀਜ਼ ਦਾ ਟਰੇਲਰ ਇੰਸਟਾਗ੍ਰਾਮ ’ਤੇ ਮੁੜ ਸਾਂਝਾ ਕੀਤਾ ਅਤੇ ਸ਼ਾਹਰੁਖ ਖਾਨ ਦੇ ਪੁੱਤਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਨੇ ਕੈਪਸ਼ਨ ਵਿੱਚ ਲਿਖਿਆ ਸੀ, ‘ਪਿਆਰੇ ਆਰੀਅਨ ਤੁਹਾਡਾ ਸ਼ੋਅ ਬਹੁਤ ਵਧੀਆ ਲਗ ਰਿਹਾ ਹੈ। ਇਸ ਦੌਰਾਨ ਬੌਬ (ਬੌਬੀ ਦਿਓਲ) ਨੇ ਵੀ ਤੁਹਾਡੀ ਬਹੁਤ ਸ਼ਲਾਘਾ ਕੀਤੀ ਹੈ। ਤੁਹਾਡੇ ਪਿਤਾ ਨੂੰ ਤੁਹਾਡੇ ’ਤੇ ਬਹੁਤ ਮਾਣ ਹੋਵੇਗਾ। ਪੁੱਤਰ, ਤੁਹਾਨੂੰ ਸਭ ਨੂੰ ਸ਼ੁੱਭਕਾਮਨਾਵਾਂ।’ ਉਸ ਨੇ ਅੱਗੇ ਕਿਹਾ,‘ਚੱਕ ਦੇ ਫੱਟੇ।’ ਟਰੇਲਰ ਦਾ ਉਦਘਾਟਨ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਕੀਤਾ ਗਿਆ, ਜਿਸ ਵਿੱਚ ਸ਼ਾਹਰੁਖ ਅਤੇ ਗੌਰੀ ਖਾਨ ਵੀ ਮੌਜੂਦ ਸਨ। ਸ਼ੋਅ ‘ਦਿ ਬੈਡਸ ਆਫ਼ ਬੌਲੀਵੁੱਡ’ ਵਿੱਚ ਫ਼ਿਲਮ ਸਨਅਤ ’ਤੇ ਵਿਅੰਗ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਵਿੱਚ ਫ਼ਿਲਮ ਸਨਅਤ ਦੀ ਚਮਕ, ਗਲੈਮਰ ਅਤੇ ਗੱਪਸ਼ਪ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਸ਼ੋਅ ਵਿੱਚ ਬੌਬੀ ਦਿਓਲ, ਲਕਸ਼ਿਆ, ਸਹਿਰ ਬਾਂਬਾ, ਮਨੋਜ ਪਾਹਵਾ, ਮੋਨਾ ਸਿੰਘ, ਮਨੀਸ਼ ਚੌਧਰੀ, ਰਾਘਵ ਜੁਆਲ, ਅਨਿਆ ਸਿੰਘ, ਵਿਜਯੰਤ ਕੋਹਲੀ ਅਤੇ ਗੌਤਮੀ ਕਪੂਰ ਹਨ। ਬਿਲਾਲ ਸਿੱਦੀਕੀ ਅਤੇ ਮਾਨਵ ਚੌਹਾਨ ਸ਼ੋਅ ਦੇ ਸਹਿ-ਨਿਰਮਾਤਾ ਹਨ। ਉਨ੍ਹਾਂ ਦੋਵਾਂ ਦੇ ਨਿਰਦੇਸ਼ਨ ਹੇਠ ਆਰੀਅਨ ਨੇ ਸ਼ੋਅ ਵਿੱਚ ਸਹਿ ਲੇਖਕ ਵਜੋਂ ਵੀ ਕੰਮ ਕੀਤਾ ਹੈ। ਗੌਰੀ ਨੇ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਲੜੀ ਦਾ ਨਿਰਮਾਣ ਕੀਤਾ ਹੈ। ‘ਦਿ ਬੈਡਸ ਆਫ ਬੌਲੀਵੁੱਡ’ 18 ਸਤੰਬਰ ਨੂੰ ਨੈੱਟਫਲਿਕਸ ’ਤੇ ਦਿਖਾਇਆ ਜਾਵੇਗਾ।

Advertisement
Advertisement