ਸਨੀ ਦਿਓਲ ਨੇ ਬਾਰਡਰ-2 ਦੀ ਸ਼ੂਟਿੰਗ ਮੁਕੰਮਲ ਕੀਤੀ
ਨਵੀਂ ਦਿੱਲੀ: ਬੌਲੀਵੁੱਡ ਸਟਾਰ ਸਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਫਿਲਮ ਸਾਲ 1997 ਵਿੱਚ ਆਈ ‘ਬਾਰਡਰ’ ਦਾ ਹੀ ਅਗਲਾ ਭਾਗ ਹੈ।...
Advertisement
ਨਵੀਂ ਦਿੱਲੀ: ਬੌਲੀਵੁੱਡ ਸਟਾਰ ਸਨੀ ਦਿਓਲ ਨੇ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਫਿਲਮ ਸਾਲ 1997 ਵਿੱਚ ਆਈ ‘ਬਾਰਡਰ’ ਦਾ ਹੀ ਅਗਲਾ ਭਾਗ ਹੈ। ਇਸ ਵਿੱਚ ਸਨੀ ਦਿਓਲ ਨਾਲ ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਅਕਸ਼ੈ ਖੰਨਾ ਵੀ ਨਜ਼ਰ ਆਏ ਸਨ। ਇਸ ਦਾ ਨਿਰਦੇਸ਼ਨ ਜੇਪੀ ਦੱਤਾ ਨੇ ਕੀਤਾ ਸੀ। 67 ਸਾਲਾ ਅਦਾਕਾਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਦੇ ਖਾਤੇ ’ਤੇ ਪਾਈ ਵੀਡੀਓ ਪੋਸਟ ਰਾਹੀਂ ਦਿੱਤੀ ਹੈ। -ਪੀਟੀਆਈ
Advertisement
Advertisement
×