ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੌਰਵ ਗਾਂਗੁਲੀ ਨੇ ‘ਖਾਕੀ: ਦਿ ਬੰਗਾਲ ਚੈਪਟਰ’ ਰਾਹੀਂ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਾਮੀ ਨੈੱਟਫਲਿਕਸ ਸੀਰੀਜ਼ ‘ਖਾਕੀ: ਦਿ ਬੰਗਾਲ ਚੈਪਟਰ’ ਦਾ ਪ੍ਰੋਮੋ ਜਾਰੀ ਹੋਣ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਉਤਸੁਕਾ ਕਾਫ਼ੀ ਵਧ ਗਈ ਹੈ। ਗਾਂਗੁਲੀ ਇਸ ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਵੇਗਾ। ਵੈੱਬ...
Advertisement

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਾਮੀ ਨੈੱਟਫਲਿਕਸ ਸੀਰੀਜ਼ ‘ਖਾਕੀ: ਦਿ ਬੰਗਾਲ ਚੈਪਟਰ’ ਦਾ ਪ੍ਰੋਮੋ ਜਾਰੀ ਹੋਣ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਉਤਸੁਕਾ ਕਾਫ਼ੀ ਵਧ ਗਈ ਹੈ। ਗਾਂਗੁਲੀ ਇਸ ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਵੇਗਾ। ਵੈੱਬ ਸੀਰੀਜ਼ ਦਾ ਪ੍ਰੀਮੀਅਰ 20 ਮਾਰਚ ਨੂੰ ਨੈੱਟਫਲਿਕਸ ’ਤੇ ਜਾਰੀ ਹੋਵੇਗਾ। ਡਾਇਰੈਕਟਰ ਨੀਰਜ ਪਾਂਡੇ ਨੇ ਪਿਛਲੇ ਹਫ਼ਤੇ ਇਸ ਅਗਾਮੀ ਕ੍ਰਾਈਮ ਡਰਾਮਾ ਸੀਰੀਜ਼ ਵਿੱਚ ਗਾਂਗੁਲੀ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਸੀ। ਨੈੱਟਫਲਿਕਸ ਨੇ ‘ਖਾਕੀ’ ਵੈੱਬ ਸੀਰੀਜ਼ ਦੇ ਪ੍ਰੋਮੋ ਵਿੱਚ ਸਾਬਕਾ ਕ੍ਰਿਕਟਰ ਨੂੰ ‘ਬੰਗਾਲ ਟਾਈਗਰ’ ਵਜੋਂ ਪੇਸ਼ ਕਰ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰੋਮੋ ਵਿੱਚ ਸੌਰਵ ਗਾਂਗੁਲੀ ਨੂੰ ਪੁਲੀਸ ਦੀ ਵਰਦੀ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਉਹ ਗੁੱਸੇ ਵਿੱਚ ਨਜ਼ਰ ਆ ਰਿਹਾ ਹੈ। ਵੀਡੀਓ ਦੇ ਸ਼ੁਰੂ ਵਿੱਚ ਉਸ ਦੀ ਸ਼ਾਨਦਾਰ ਐਂਟਰੀ ਹੁੰਦੀ ਹੈ। ਉਸ ਨੂੰ ‘ਬੰਗਾਲ ਟਾਈਗਰ’ ਵਜੋਂ ਪੇਸ਼ ਕੀਤਾ ਜਾਂਦਾ ਹੈ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘‘ਦਿ ਬੰਗਾਲ ਟਾਈਗਰ ਮੀਟ ਦਿ ਬੰਗਾਲ ਚੈਪਟਰ। ‘ਖਾਕੀ: ਦਿ ਬੰਗਾਲ ਚੈਪਟਰ’ 20 ਮਾਰਚ ਨੂੰ ਸਿਰਫ਼ ਨੈੱਟਫਲਿਕਸ ’ਤੇ ਦੇਖੋ।’’ -ਏਐੱਨਆਈ

Advertisement
Advertisement
Show comments