ਦੂਜੇ ਬੱਚੇ ਦੀ ਮਾਂ ਬਣਨ ਵਾਲੀ ਹੈ ਸੋਨਮ ਕਪੂਰ
ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਵੀਰਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਉਹ ਅਤੇ ਉਸ ਦੇ ਕਾਰੋਬਾਰੀ ਪਤੀ ਆਨੰਦ ਅਹੂਜਾ ਆਪਣੇ ਦੂਜੇ ਬੱਚੇ ਦੇ ਮਾਂ-ਬਾਪ ਬਣਨ ਵਾਲੇ ਹਨ। ਚਾਲੀ ਸਾਲਾ ਅਦਾਕਾਰਾ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪਾਈ ਪੋਸਟ...
Advertisement
ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਵੀਰਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਉਹ ਅਤੇ ਉਸ ਦੇ ਕਾਰੋਬਾਰੀ ਪਤੀ ਆਨੰਦ ਅਹੂਜਾ ਆਪਣੇ ਦੂਜੇ ਬੱਚੇ ਦੇ ਮਾਂ-ਬਾਪ ਬਣਨ ਵਾਲੇ ਹਨ। ਚਾਲੀ ਸਾਲਾ ਅਦਾਕਾਰਾ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪਾਈ ਪੋਸਟ ਵਿੱਚ ਸਾਂਝੀ ਕੀਤੀ ਹੈ। ਇਸ ਮੌਕੇ ਸਾਂਝੀ ਕੀਤੀ ਫੋਟੋ ਵਿੱਚ ਉਹ ਗੁਲਾਬੀ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ। ਇਸ ਵਿੱਚ ਉਸ ਨੇ ਕੱਪੜਿਆਂ ਨਾਲ ਮਿਲਦੇ ਰੰਗ ਦੀਆਂ ਜੁਰਾਬਾਂ ਅਤੇ ਐਨਕਾਂ ਲਾਈਆਂ ਹੋਈਆਂ ਹਨ। ਇਸ ਪੋਸਟ ਨਾਲ ਅਦਾਕਾਰਾ ਨੇ ਲਿਖਿਆ ਹੈ ਕਿ ਅਗਲੇ ਸਾਲ ਬਸੰਤ ਰੁੱਤ ਵਿੱਚ ਖ਼ੁਸ਼ਖ਼ਬਰੀ ਆਉਣ ਵਾਲੀ ਹੈ। ਅਦਾਕਾਰਾ ਦੀਆਂ ਫਿਲਮਾਂ ‘ਨੀਰਜਾ’, ‘ਰਾਂਝਣਾ’ ਅਤੇ ‘ਦਿੱਲੀ 6’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਸੋਨਮ ਕਪੂਰ ਅਤੇ ਆਨੰਦ ਅਹੂਜਾ ਨੇ ਸਾਲ 2018 ਵਿੱਚ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਘਰ ਸਾਲ 2022 ਵਿੱਚ ਪਹਿਲੇ ਬੱਚੇ ਨੇ ਜਨਮ ਲਿਆ ਸੀ। ਅਦਾਕਾਰਾ ਨੂੰ ਆਖ਼ਰੀ ਵਾਰ ਸ਼ੋਮੇ ਮਖੀਜਾ ਦੇ ਨਿਰਦੇਸ਼ਨ ਵਾਲੀ ਫਿਲਮ ‘ਬਲਾਈਂਡ’ ਵਿੱਚ ਦੇਖਿਆ ਗਿਆ ਸੀ।
Advertisement
Advertisement
