ਸ਼ਵੇਤਾ ਤ੍ਰਿਪਾਠੀ ਵੱਲੋਂ ‘ਮਿਰਜ਼ਾਪੁਰ: ਦਿ ਫਿਲਮ’ ਦੀ ਸ਼ੂਟਿੰਗ ਸ਼ੁਰੂ
ਅਦਾਕਾਰਾ ਸ਼ਵੇਤਾ ਤ੍ਰਿਪਾਠੀ ਨੇ ‘ਮਿਰਜ਼ਾਪੁਰ: ਦਿ ਫਿਲਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਵੇਤਾ ਇਸ ਫਿਲਮ ਵਿੱਚ ਗਜਗਾਮਿਨੀ ਉਰਫ਼ ਗੋਲੂ ਗੁਪਤਾ ਦੇ ਰੂਪ ਵਿੱਚ ਹਿਟ ਵੈੱਬ ਸੀਰੀਜ਼ ਵਿੱਚ ਨਿਭਾਈ ਪ੍ਰਸ਼ੰਸਕਾਂ ਦੀ ਮਨਪਸੰਦ ਭੂਮਿਕਾ ਦੇ ਰੂਪ ਵਿੱਚ ਵਾਪਸ ਆ ਰਹੀ ਹੈ।...
ਅਦਾਕਾਰਾ ਸ਼ਵੇਤਾ ਤ੍ਰਿਪਾਠੀ ਨੇ ‘ਮਿਰਜ਼ਾਪੁਰ: ਦਿ ਫਿਲਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਵੇਤਾ ਇਸ ਫਿਲਮ ਵਿੱਚ ਗਜਗਾਮਿਨੀ ਉਰਫ਼ ਗੋਲੂ ਗੁਪਤਾ ਦੇ ਰੂਪ ਵਿੱਚ ਹਿਟ ਵੈੱਬ ਸੀਰੀਜ਼ ਵਿੱਚ ਨਿਭਾਈ ਪ੍ਰਸ਼ੰਸਕਾਂ ਦੀ ਮਨਪਸੰਦ ਭੂਮਿਕਾ ਦੇ ਰੂਪ ਵਿੱਚ ਵਾਪਸ ਆ ਰਹੀ ਹੈ। ਇਹ ਫਿਲਮ ਸਾਲ 2026 ਵਿੱਚ ਰਿਲੀਜ਼ ਹੋਵੇਗੀ ਜੋ ‘ਮਿਰਜ਼ਾਪੁਰ’ ਲੜੀ ਦਾ ਅਗਲਾ ਭਾਗ ਹੈ। ਇਸ ਵਿੱਚ ਕਾਲੀਨ ਭਈਆ, ਗੁੱਡੂ ਪੰਡਤ ਅਤੇ ਮੁੰਨਾ ਤ੍ਰਿਪਾਠੀ ਵਰਗੇ ਅਦਾਕਾਰ ਹਨ। ਫਿਲਮ ਦੀ ਸ਼ੂਟਿੰਗ ਵਾਰਾਣਸੀ ਵਿੱਚ ਸ਼ੁਰੂ ਹੋ ਗਈ ਹੈ। ਇਸ ਮੌਕੇ ਅਦਾਕਾਰਾ ਸ਼ਵੇਤਾ ਨੇ ਕਿਹਾ ਕਿ ਗੋਲੂ ਮੇਰੇ ਲਈ ਸਿਰਫ਼ ਕਿਰਦਾਰ ਨਹੀਂ, ਸਗੋਂ ਸਾਲਾਂ ਤੋਂ ਮੇਰੀ ਜ਼ਿੰਦਗੀ ਦਾ ਸਾਥੀ ਹੈ। ਵੱਡੇ ਪਰਦੇ ’ਤੇ ਉਸ ਦਾ ਸਫ਼ਰ ਦੇਖਣਾ ਕਮਾਲ ਦਾ ਹੈ ਅਤੇ ਸੁਫ਼ਨੇ ਜਿਹਾ ਲੱਗ ਰਿਹਾ ਹੈ। ਵਾਰਾਣਸੀ ਨੂੰ ਆਪਣਾ ‘ਦੂਜਾ ਘਰ’ ਦੱਸਦਿਆਂ ਅਦਾਕਾਰਾ ਨੇ ਕਿਹਾ ਕਿ ਉਸ ਦੇ ਕਰੀਅਰ ਦੇ ਕਈ ਪ੍ਰਾਜੈਕਟ ਇਸ ਸ਼ਹਿਰ ਨਾਲ ਜੁੜੇ ਹੋਏ ਹਨ। ਅਦਾਕਾਰਾ ਨੇ ਦੱਸਿਆ ਕਿ ਉਸ ਦਾ ਟ੍ਰੇਨਰ ਤ੍ਰਿਦੇਵ ਪਾਂਡੇ, ਜੋ ਉਸ ਦੇ ਵੱਡੇ ਭਰਾ ਵਰਗਾ ਹੈ, ਉਹ ਵੀ ਬਨਾਰਸ ਤੋਂ ਹੈ। ਇਹ ਸੁੰਦਰ ਸ਼ਹਿਰ ਮੈਨੂੰ ਵਾਪਸ ਬੁਲਾਉਂਦਾ ਰਹਿੰਦਾ ਹੈ ਅਤੇ ਮੈਂ ਇੱਥੋਂ ਦੇ ਲੋਕਾਂ, ਭੋਜਨ ਅਤੇ ਪਿਆਰ ਸਦਕਾ ਵਾਪਸ ਆਉਂਦੀ ਰਹਾਂਗੀ। ਲੜੀ ਵਿੱਚ ਕੰਪਾਊਂਡਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਭਿਸ਼ੇਕ ਬੈਨਰਜੀ ਵੀ ਇਸ ਫਿਲਮ ਵਿੱਚ ਦਿਖਾਈ ਦੇਵੇਗਾ। ਇਸ ਫਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦੋਂਕਿ ਨਿਰਮਾਣ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਗਿਆ ਹੈ।