ਸ਼ਹਿਨਾਜ਼ ਗਿੱਲ ਦੀ ਫਿਲਮ ‘ਇਕ ਕੁੜੀ’ 16 ਸਤੰਬਰ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ:
ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਇਕ ਕੁੜੀ’ 19 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 2017 ਵਿੱਚ ਪੰਜਾਬੀ ਫਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਨਾਲ ਆਪਣੀ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਗਿੱਲ ਨੇ 2019 ਵਿੱਚ ਪ੍ਰਸਾਰਿਤ ਹੋਏ ਰਿਐਲਟੀ ਸ਼ੋਅ ‘ਬਿੱਗ ਬੌਸ 13’ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਮਗਰੋਂ ਉਸ ਨੇ 2023 ਵਿੱਚ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਭੂਮਿਕਾ ਨਿਭਾਈ। ਅੱਜ 31 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਜਿਸ ’ਚ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣੀ ਸੀ। ਅਦਾਕਾਰਾ ਨੇ ਕਿਹਾ ਕਿ 19 ਸਤੰਬਰ ਨੂੰ ‘ਇਕ ਕੁੜੀ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਸਾਰੋਂ ਵੱਲੋਂ ਲਿਖੀ ਤੇ ਨਿਰਦੇਸ਼ਿਤ ਫਿਲਮ ‘ਇਕ ਕੁੜੀ’ ਰਾਇਆ ਪਿਕਚਰਜ਼, ਸ਼ਹਿਨਾਜ਼ ਗਿੱਲ ਪ੍ਰੋਡਕਸ਼ਨ ਅਤੇ ਅਮੋਰ ਫਿਲਮ ਵੱਲੋਂ ਪੇਸ਼ ਕੀਤੀ ਗਈ ਹੈ, ਜਦੋਂ ਕਿ ਇਸ ਦਾ ਨਿਰਮਾਣ ਗਿੱਲ ਵੱਲੋਂ ਕੌਸ਼ਲ ਜੋਸ਼ੀ ਤੇ ਅਮਰਜੀਤ ਸਿੰਘ ਸਾਰੋਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। -ਪੀਟੀਆਈ