ਸ਼ਤਰੂਘਨ ਨੇ ਹੇਮਾ ਤੋਂ ਧਰਮਿੰਦਰ ਦਾ ਹਾਲ ਚਾਲ ਪੁੱਛਿਆ
ਅਭਿਨੇਤਾ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਤੇ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਅੱਜ ਹੇਮਾ ਮਾਲਿਨੀ ਨਾਲ ਮੁਲਾਕਾਤ ਕੀਤੀ ਅਤੇ ਧਰਮਿੰਦਰ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟੀ ਐੱਮ ਸੀ ਦੇ ਸੰਸਦ ਮੈਂਬਰ ਨੇ ਆਪਣੇ ਐਕਸ ਹੈਂਡਲ ’ਤੇ ਮੀਟਿੰਗ ਦੀਆਂ ਕੁਝ...
ਅਭਿਨੇਤਾ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਤੇ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਅੱਜ ਹੇਮਾ ਮਾਲਿਨੀ ਨਾਲ ਮੁਲਾਕਾਤ ਕੀਤੀ ਅਤੇ ਧਰਮਿੰਦਰ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟੀ ਐੱਮ ਸੀ ਦੇ ਸੰਸਦ ਮੈਂਬਰ ਨੇ ਆਪਣੇ ਐਕਸ ਹੈਂਡਲ ’ਤੇ ਮੀਟਿੰਗ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸ਼ਤਰੂਘਨ ਸਿਨਹਾ ਨੇ ਐਕਸ ’ਤੇ ਪੋਸਟ ਵਿੱਚ ਲਿਖਿਆ, “ਮੈਂ ਆਪਣੀ ਪਤਨੀ ਪੂਨਮ ਨਾਲ ਸਾਡੀ ਬਹੁਤ ਹੀ ਪਿਆਰੀ ਪਰਿਵਾਰਕ ਮਿੱਤਰ, ਸਭ ਤੋਂ ਵਧੀਆ ਇਨਸਾਨਾਂ ਵਿੱਚੋਂ ਇੱਕ, ਸਟਾਰ/ਅਦਾਕਾਰਾ, ਸੰਸਦ ਮੈਂਬਰ ਤੇ ਬੌਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਮਿਲਿਆ।’’ ਉਸ ਨੇ ਇਸ ਦੌਰਾਨ ਹੇਮਾ ਮਾਲਿਨੀ ਨਾਲ ਉਨ੍ਹਾਂ ਦੇ ਪਤੀ ਧਰਮਿੰਦਰ ਦੀ ਸਿਹਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, ‘‘ਸਾਡੀਆਂ ਪ੍ਰਾਰਥਨਾਵਾਂ ਹਮੇਸ਼ਾ ਉਨ੍ਹਾਂ ਦੇ ਨਾਲ ਹਨ।’’ ਧਰਮਿੰਦਰ (89) ਨੂੰ ਹਾਲ ਹੀ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਹੁਣ ਉਹ ਘਰ ਵਿੱਚ ਠੀਕ ਹੋ ਰਹੇ ਹਨ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਰਿਹਾਇਸ਼ ’ਤੇ ਦੇਖਭਾਲ ਕਰ ਰਿਹਾ ਹੈ। ਇਸ ਸਮੇਂ ਦੌਰਾਨ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਆਮਿਰ ਖਾਨ ਸਮੇਤ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਲੋਕ ਉਨ੍ਹਾਂ ਦਾ ਹਾਲ ਚਾਲ ਜਾਣਦੇ ਦੇਖੇ ਗਏ। ਦੂਜੇ ਪਾਸੇ, ਮੀਡੀਆ ਦੇ ਇੱਕ ਹਿੱਸੇ ਵੱਲੋਂ ਧਰਮਿੰਦਰ ਦੀ ਜਿਸ ਤਰ੍ਹਾਂ ਨਾਲ ਸਿਹਤ ਦੀ ਕਵਰੇਜ ਕੀਤੀ ਗਈ ਉਸ ਤੋਂ ਪਰਿਵਾਰ ਤੇ ਪ੍ਰਸ਼ੰਸਕ ਨਾਰਾਜ਼ ਹਨ। ਉੱਘੇ ਅਦਾਕਾਰ ਦੀ ਹਸਪਤਾਲ ਤੋਂ ਛੁੱਟੀ ਹੋਣ ਤੋਂ ਇੱਕ ਦਿਨ ਬਾਅਦ ਸੰਨੀ ਦਿਓਲ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਫੋਟੋਗ੍ਰਾਫ਼ਰਾਂ ਨਾਲ ਗੁੱਸੇ ’ਚ ਗੱਲ ਕਰਦਿਆਂ ਦੇਖਿਆ ਗਿਆ। ਇਸ ਦੇ ਨਾਲ ਹੀ ਮਸ਼ਹੂਰ ਹਸਤੀਆਂ ਨੇ ਵੀ ਮੀਡੀਆ ਕਵਰੇਜ ਦਾ ਵਿਰੋਧ ਕੀਤਾ।

