ਫਿਲਮਫੇਅਰ ਐਵਾਰਡ ਦੇ 70ਵੇਂ ਸਮਾਗਮ ਦੀ ਮੇਜ਼ਬਾਨੀ ਕਰਨਗੇ ਸ਼ਾਹਰੁਖ਼ ਖ਼ਾਨ
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ 17 ਸਾਲਾਂ ਬਾਅਦ ਫਿਲਮਫੇਅਰ ਐਵਾਰਡ ਦੇ 70ਵੇਂ ਸਮਾਗਮ ਦੌਰਾਨ ਮੇਜ਼ਬਾਨ ਵਜੋਂ ਵਾਪਸੀ ਕਰਨਗੇ। ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਅਹਿਮਦਾਬਾਦ ਵਿੱਚ 11 ਅਕਤੂਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਹਰੁਖ਼ ਦਾ ਸਾਥ ਮਨੀਸ਼ ਪੌਲ ਅਤੇ ਕਰਨ ਜੌਹਰ...
ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ 17 ਸਾਲਾਂ ਬਾਅਦ ਫਿਲਮਫੇਅਰ ਐਵਾਰਡ ਦੇ 70ਵੇਂ ਸਮਾਗਮ ਦੌਰਾਨ ਮੇਜ਼ਬਾਨ ਵਜੋਂ ਵਾਪਸੀ ਕਰਨਗੇ। ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਅਹਿਮਦਾਬਾਦ ਵਿੱਚ 11 ਅਕਤੂਬਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਹਰੁਖ਼ ਦਾ ਸਾਥ ਮਨੀਸ਼ ਪੌਲ ਅਤੇ ਕਰਨ ਜੌਹਰ ਦੇਣਗੇ। ਇਸ ਦੌਰਾਨ 59 ਸਾਲਾ ਅਦਾਕਾਰ ਨੇ ਕਿਹਾ ਇਸ ਸਮਾਗਮ ਦੌਰਾਨ ਮੇਜ਼ਬਾਨ ਵਜੋਂ ਵਾਪਸੀ ਖ਼ਾਸ ਹੈ। ਮੈਂ ਵਾਅਦਾ ਕਰਦਾ ਹਾਂ ਕੇ ਇਸ ਰਾਤ ਨੂੰ ਯਾਦਗਾਰ ਬਣਾਵਾਂਗੇ। ਇਹ ਹਾਸਿਆਂ, ਪੁਰਾਣੀਆਂ ਯਾਦਾਂ ਅਤੇ ਉਨ੍ਹਾਂ ਫਿਲਮਾਂ ਦਾ ਸਮਾਗਮ ਹੋਵੇਗਾ, ਜਿਨ੍ਹਾਂ ਨੂੰ ਅਸੀਂ ਸਾਰੇ ਪਸੰਦ ਕਰਦੇ ਹਾਂ।’ ਸ਼ਾਹਰੁਖ਼ ਖ਼ਾਨ ਇਸ ਤੋਂ ਪਹਿਲਾਂ ਵੀ ਇਸ ਸ਼ੋਅ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਅਦਾਕਾਰ ਨੇ ਸਾਲ 2003 ਅਤੇ 2004 ਵਿੱਚ ਸੈਫ਼ ਅਲੀ ਖ਼ਾਨ ਅਤੇ ਸਾਲ 2007 ਵਿੱਚ ਕਰਨ ਜੌਹਰ ਨਾਲ ਸਮਾਗਮ ਦੀ ਮੇਜ਼ਬਾਨੀ ਕੀਤੀ ਸੀ। ਉਸ ਨੇ ਆਖ਼ਰੀ ਵਾਰ 53ਵੇਂ ਫਿਲਮਫੇਅਰ ਐਵਾਰਡ ਦੌਰਾਨ 2008 ਵਿੱਚ ਸੈਫ, ਕਰਨ ਅਤੇ ਵਿਦਿਆ ਬਾਲਨ ਨਾਲ ਮੰਚ ਸਾਂਝਾ ਕੀਤਾ ਸੀ। ਕਰਨ ਜੌਹਰ ਨੇ ਕਿਹਾ ਕਿ ਫਿਲਮਫੇਅਰ ਸਿਰਫ਼ ਐਵਾਰਡ ਨਹੀਂ ਹੈ, ਸਗੋਂ ਇਹ ਵਿਰਾਸਤ ਹੈ, ਜਿਸ ਨੇ ਭਾਰਤੀ ਸਿਨੇਮਾ ਲਈ ਵੱਡੀ ਭੂਮਿਕਾ ਨਿਭਾਈ ਹੈ। ਉਸ ਨੇ ਕਿਹਾ ਕਿ ਸਾਲ 2000 ਤੋਂ ਉਹ ਕਰੀਬ ਹਰ ਸਮਾਗਮ ਵਿੱਚ ਸ਼ਾਮਲ ਹੋਇਆ ਹੈ। ਕਈ ਸਮਾਗਮਾਂ ਦੌਰਾਨ ਉਸ ਨੇ ਮੇਜ਼ਬਾਨ ਦੀ ਭੂਮਿਕਾ ਵੀ ਨਿਭਾਈ ਹੈ। ਇਸ ਸਮਾਗਮ ਦੇ 70 ਸਾਲ ਪੂਰੇ ਹੋਣ ਦੇ ਜਸ਼ਨ ਅਤੇ ਇਸ ਸ਼ੋਅ ਵਿੱਚ ਸ਼ਾਮਲ ਹੋਣ ਦੀ ਉਸ ਨੂੰ ਬੇਹੱਦ ਖ਼ੁਸ਼ੀ ਹੈ।