ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਾਹਰੁਖ ਖ਼ਾਨ ਅਤੇ ਰਾਣੀ ਮੁਖਰਜੀ ਨੂੰ ਮਿਲਿਆ ਕੌਮੀ ਐਵਾਰਡ

ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਨੇ ਬਿਹਤਰੀਨ ਅਦਾਕਾਰ ਅਤੇ ਬਿਹਤਰੀਨ ਅਦਾਕਾਰਾ ਦਾ ਕੌਮੀ ਐਵਾਰਡ ਜਿੱਤਣ ਦਾ ਜਸ਼ਨ ਇਕੱਠੇ ਨੱਚ ਕੇ ਮਨਾਇਆ। ਇਸ ਸਬੰਧੀ ਸ਼ਾਹਰੁਖ ਨੇ ਦੋਵਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਦੀ ਕੈਪਸ਼ਨ...
Advertisement

ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਨੇ ਬਿਹਤਰੀਨ ਅਦਾਕਾਰ ਅਤੇ ਬਿਹਤਰੀਨ ਅਦਾਕਾਰਾ ਦਾ ਕੌਮੀ ਐਵਾਰਡ ਜਿੱਤਣ ਦਾ ਜਸ਼ਨ ਇਕੱਠੇ ਨੱਚ ਕੇ ਮਨਾਇਆ। ਇਸ ਸਬੰਧੀ ਸ਼ਾਹਰੁਖ ਨੇ ਦੋਵਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ‘‘ਹਮ ਦੋਨੋ ਕੀ ਅਧੂਰੀ ਖ਼ਵਾਹਿਸ਼ ਪੂਰੀ ਹੋ ਗਈ... ਮੁਬਾਰਕਾਂ ਰਾਣੀ, ਤੁਸੀਂ ਇੱਕ ਰਾਣੀ ਹੋ ਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ।’’ ਇਸ ਵੀਡੀਓ ਵਿੱਚ ਦੋਵੇਂ ਜਣੇ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖ਼ਾਨ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ‘ਦਿ ਬੈਡਜ਼ ਆਫ ਬੌਲੀਵੁੱਡ’ ਦੇ ਗੀਤ ‘ਤੂ ਪਹਿਲੀ ਤੂ ਆਖ਼ਰੀ’ ’ਤੇ ਇਕੱਠੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਸ਼ਾਹਰੁਖ ਨੂੰ ਇਹ ਕੌਮੀ ਐਵਾਰਡ ਸਾਲ 2023 ਵਿੱਚ ਆਈ ਐਟਲੀ ਦੇ ਨਿਰਦੇਸ਼ਨ ਵਾਲੀ ਫਿਲਮ ‘ਜਵਾਨ’ ਲਈ ਮਿਲਿਆ ਹੈ। ਇਸੇ ਤਰ੍ਹਾਂ ਰਾਣੀ ਨੂੰ ਇਹ ਸਨਮਾਨ ਸਾਲ 2023 ਵਿੱਚ ਆਈ ਫਿਲਮ ‘ਮਿਸਿਜ ਚੈਟਰਜੀ ਬਨਾਮ ਨਾਰਵੇ’ ਵਿੱਚ ਨਿਭਾਏ ਕਿਰਦਾਰ ਲਈ ਮਿਲਿਆ ਹੈ। ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਪਹਿਲੀ ਵਾਰ ਕੌਮੀ ਐਵਾਰਡ ਮਿਲ ਰਿਹਾ ਹੈ। ਇਨ੍ਹਾਂ ਦੋਵਾਂ ਨੇ ਕਈ ਹਿੱਟ ਫਿਲਮਾਂ ਜਿਵੇਂ ‘ਕੁਛ ਕੁਛ ਹੋਤਾ ਹੈ’, ‘ਚਲਤੇ ਚਲਤੇ’, ‘ਪਹੇਲੀ’ ਅਤੇ ‘ਕਭੀ ਖ਼ੁਸ਼ੀ ਕਭੀ ਗ਼ਮ’ ਵਿੱਚ ਇਕੱਠੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰਾਣੀ ਮੁਖਰਜੀ ਐਕਸ਼ਨ ਫਿਲਮ ‘ਮਰਦਾਨੀ 3’ ਵਿੱਚ ਨਜ਼ਰ ਆਵੇਗੀ ਜਦੋਂਕਿ ਸ਼ਾਹਰੁਖ ਖਾਨ ਐਕਸ਼ਨ ਫਿਲਮ ‘ਕਿੰਗ’ ਵਿੱਚ ਨਜ਼ਰ ਆਵੇਗਾ। ਇਹ ਦੋਵੇਂ ਫਿਲਮਾਂ ਸਾਲ 2026 ’ਚ ਰਿਲੀਜ਼ ਹੋਣਗੀਆਂ।

Advertisement
Advertisement
Show comments