ਸਲਮਾਨ ਖ਼ਾਨ ਮਾਪਿਆਂ ਦੀ ਵਿਆਹ ਵਰ੍ਹੇਗੰਢ ਪਾਰਟੀ ’ਚ ਪੁੱਜਿਆ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਅਤੇ ਮਾਤਾ ਸਲਮਾ ਖ਼ਾਨ ਦੇ ਵਿਆਹ ਦੀ 61ਵੀਂ ਵਰ੍ਹੇਗੰਢ ਦੀ ਪਾਰਟੀ ਵਿੱਚ ਸ਼ਿਰਕਤ ਕੀਤੀ। ਸਲਮਾਨ ਸਖ਼ਤ ਸੁਰੱਖਿਆ ਘੇਰੇ ਵਿੱਚ ਪਾਰਟੀ ਵਿੱਚ ਪੁੱਜਿਆ। ਸਮਾਗਮ ਵਾਲੀ ਥਾਂ ਦੇ ਬਾਹਰ ਫਿਲਮ ‘ਬਜਰੰਗੀ ਭਾਈਜਾਨ’ ਦੇ...
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਅਤੇ ਮਾਤਾ ਸਲਮਾ ਖ਼ਾਨ ਦੇ ਵਿਆਹ ਦੀ 61ਵੀਂ ਵਰ੍ਹੇਗੰਢ ਦੀ ਪਾਰਟੀ ਵਿੱਚ ਸ਼ਿਰਕਤ ਕੀਤੀ। ਸਲਮਾਨ ਸਖ਼ਤ ਸੁਰੱਖਿਆ ਘੇਰੇ ਵਿੱਚ ਪਾਰਟੀ ਵਿੱਚ ਪੁੱਜਿਆ। ਸਮਾਗਮ ਵਾਲੀ ਥਾਂ ਦੇ ਬਾਹਰ ਫਿਲਮ ‘ਬਜਰੰਗੀ ਭਾਈਜਾਨ’ ਦੇ ਅਦਾਕਾਰ ਨੇ ਫੋਟੋਗ੍ਰਾਫ਼ਰਾਂ ਦੀਆਂ ਵਧਾਈਆਂ ਵੀ ਕਬੂਲੀਆਂ। ਸਲਮਾਨ ਸਾਧਾਰਨ ਕੱਪੜਿਆਂ ’ਚ ਅਤੇ ਉਸ ਨੇ ਕਾਲੀ ਟੀ-ਸ਼ਰਟ ਅਤੇ ਕਾਲੀ ਜੀਨਸ ਪਹਿਨੀ ਹੋਈ ਸੀ। ਪਾਰਟੀ ਵਿੱਚ ਕਈ ਹੋਰ ਫਿਲਮੀ ਹਸਤੀਆਂ ਵੀ ਸ਼ਾਮਲ ਹੋਈਆਂ। ਇਸ ਦੌਰਾਨ ਸੋਨਾਕਸ਼ੀ ਸਿਨਹਾ, ਜ਼ਹੀਰ ਇਕਬਾਲ, ਇਸ਼ਿਤਾ ਦੱਤਾ ਅਤੇ ਵਤਸਲ ਸੇਠ ਨੂੰ ਮਹਿਮਾਨਾਂ ਵਿੱਚ ਦੇਖਿਆ ਗਿਆ। ਸਲਮਾਨ ਦਾ ਜੀਜਾ ਆਯੂਸ਼ ਸ਼ਰਮਾ ਵੀ ਪਾਰਟੀ ਵਿੱਚ ਸੀ। ਸਲੀਮ ਖ਼ਾਨ ਦੀ ਧੀ ਅਲਵੀਰਾ ਅਗਨੀਹੋਤਰੀ ਆਪਣੇ ਪਤੀ ਅਤੁਲ ਅਗਨੀਹੋਤਰੀ ਅਤੇ ਧੀ ਅਲੀਜ਼ੇਹ ਅਗਨੀਹੋਤਰੀ ਨਾਲ ਪਾਰਟੀ ਵਿੱਚ ਸ਼ਾਮਲ ਹੋਈ। ਸਲੀਮ ਖ਼ਾਨ ਹਿੰਦੀ ਸਿਨੇਮਾ ਦੇ ਉੱਘੇ ਲੇਖਕ ਹਨ ਅਤੇ ਉਨ੍ਹਾਂ ਨੂੰ ਫ਼ਿਲਮ ‘ਸ਼ੋਅਲੇ’, ‘ਜ਼ੰਜੀਰ’ ਅਤੇ ‘ਦੀਵਾਰ’ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਵਿਆਹ 18 ਨਵੰਬਰ 1964 ਨੂੰ ਹੋਇਆ ਸੀ। ਉਨ੍ਹਾਂ ਦੇ ਪੰਜ ਬੱਚੇ ਹਨ, ਜਿਨ੍ਹਾਂ ਵਿੱਚ ਸਲਮਾਨ, ਅਰਬਾਜ਼, ਸੋਹੇਲ, ਅਲਵੀਰਾ ਅਤੇ ਅਰਪਿਤਾ ਸ਼ਾਮਲ ਹਨ। ਸਾਲ 1981 ਵਿੱਚ ਸਲੀਮ ਨੇ ਅਦਾਕਾਰਾ-ਡਾਂਸਰ ਹੇਲਨ ਨਾਲ ਦੂਜਾ ਵਿਆਹ ਕਰਵਾਇਆ ਸੀ।

