ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਇਰਾ ਬਾਨੋ ਤੇ ਹੇਮਾ ਮਾਲਿਨੀ ਦੀ ਨਿੱਘੀ ਮੁਲਾਕਾਤ

ਅਦਾਕਾਰਾ ਸਾਇਰਾ ਬਾਨੋ ਨੇ ਹੇਮਾ ਮਾਲਿਨੀ ਨਾਲ ਮੁਲਾਕਾਤ ਮਗਰੋਂ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੋਵਾਂ ਨੇ ਇਕੱਠੇ ਬੈਠ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖ਼ੁਸ਼ੀਆਂ ਦੇ ਕੁਝ ਪਲ ਸਾਂਝੇ ਕੀਤੇ। ਸਾਇਰਾ ਬਾਨੋ...
Advertisement

ਅਦਾਕਾਰਾ ਸਾਇਰਾ ਬਾਨੋ ਨੇ ਹੇਮਾ ਮਾਲਿਨੀ ਨਾਲ ਮੁਲਾਕਾਤ ਮਗਰੋਂ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੋਵਾਂ ਨੇ ਇਕੱਠੇ ਬੈਠ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖ਼ੁਸ਼ੀਆਂ ਦੇ ਕੁਝ ਪਲ ਸਾਂਝੇ ਕੀਤੇ। ਸਾਇਰਾ ਬਾਨੋ ਨੇ ਸ਼ਨਿਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਹੇਮਾ ਮਾਲਿਨੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ‘ਅਸੀਂ ਦੋਵੇਂ ਲੰਮੇ ਸਮੇਂ ਤੋਂ ਮਿਲਣਾ ਚਾਹੁੰਦੇ ਸਾਂ ਪਰ ਅਸੀਂ ਮਿਲ ਨਹੀਂ ਸਕੇ। ਹਾਲ ਹੀ ਵਿੱਚ ਉਨ੍ਹਾਂ ਮੈਨੂੰ ਫੋਨ ਕੀਤਾ ਅਤੇ ਫਿਰ ਉਹ ਮੇਰੇ ਘਰ ਆ ਗਈ। ਅਸੀਂ ਇਕੱਠੇ ਬੈਠ ਕੇ ਕੁਝ ਖ਼ੂਬਸੂਰਤ ਪਲ ਗੁਜ਼ਾਰੇ, ਫਿਰ ਅਸੀਂ ਦੋਵੇਂ ਪੁਰਾਣੀਆਂ ਨਵੀਆਂ ਯਾਦਾਂ ਵਿੱਚ ਗੁਆਚ ਗਏ।’ ਇਸ ਦੌਰਾਨ ਅਦਾਕਾਰਾ ਸਾਇਰਾ ਬਾਨੋ ਨੇ ਯਾਦ ਕੀਤਾ ਕਿ ਅਦਾਕਾਰਾ ਹੇਮਾ ਮਾਲਿਨੀ ਨੂੰ ਉਹ ਪਹਿਲੀ ਵਾਰ ਸੰਨ 1967 ਵਿੱਚ ਆਪਣੀ ਫਿਲਮ ‘ਦੀਵਾਨਾ’ ਦੇ ਸੈੱਟ ’ਤੇ ਮਿਲੀ ਸੀ। ਅਦਾਕਾਰਾ ਨੇ ਲਿਖਿਆ, ‘ਹੇਮਾ ਆਪਣੇ ਨਿਰਮਾਤਾ ਅਨੰਤਸਵਾਮੀ ਨਾਲ ਆਰ ਕੇ ਸਟੂਡੀਓ ਵਿੱਚ ਆਈ ਸੀ, ਉਦੋਂ ਉਨ੍ਹਾਂ ਦੀ ਖ਼ੂਬਸੂਰਤੀ ਦੇਖ ਮੈਂ ਹੈਰਾਨ ਰਹਿ ਗਈ ਸੀ।’ ਅਦਾਕਾਰਾ ਸਾਇਰਾ ਬਾਨੋ ਨੇ ਹੇਮਾ ਨੂੰ ਪ੍ਰੈੱਸ ਨਾਲ ਮਿਲਵਾਉਣ ਦਾ ਕਿੱਸਾ ਵੀ ਸਾਂਝਾ ਕੀਤਾ। ਇਹ ਪਲ ਸਾਂਝੇ ਕਰਦਿਆਂ ਉਨ੍ਹਾਂ ਲਿਖਿਆ, ‘ਮੈਨੂੰ ਯਾਦ ਹੈ ਕਿ ਦਿਲੀਪ ਸਾਹਬ ਅਤੇ ਮੈਂ ਮਦਰਾਸ ਵਿੱਚ ਅਨੰਤਸਵਾਮੀ ਵੱਲੋਂ ਕਰਵਾਈ ਗਈ ਮੀਟਿੰਗ ਵਿੱਚ ਹੇਮਾ ਨੂੰ ਪ੍ਰੈੱਸ ਨਾਲ ਮਿਲਵਾਇਆ ਸੀ।’ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਉਸ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਉਸ ਨੇ ਹੇਮਾ ਮਾਲਿਨੀ ਅਤੇ ਧਰਮਿੰਦਰ ਨੂੰ ਇੱਕ ਰਿਐਲਿਟੀ ਸ਼ੋਅ ਵਿੱਚ ਇਕੱਠੇ ਨੱਚਦੇ ਹੋਏ ਦੇਖਿਆ ਅਤੇ ਇਹ ਦ੍ਰਿਸ਼ ਦਿਲ ਨੂੰ ਛੂਹ ਲੈਣ ਵਾਲਾ ਅਹਿਸਾਸ ਸੀ।

Advertisement
Advertisement