ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਰਹਿਨਾ ਹੈ ਤੇਰੇ ਦਿਲ ਮੇਂ’ ਫਿਲਮ ਅੱਜ ਵੀ ਮੇਰੇ ਦਿਲ ਦੇ ਨੇੜੇ: ਦੀਆ ਮਿਰਜ਼ਾ

ਮੁੰਬਈ: ਦੋ ਦਹਾਕੇ ਪਹਿਲਾਂ ਆਈ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਹਾਲੇ ਵੀ ਦੀਆ ਮਿਰਜ਼ਾ ਦੇ ਦਿਲ ਵਿੱਚ ਖਾਸ ਥਾਂ ਰੱਖਦੀ ਹੈ। ਇਸ ਫਿਲਮ ਰਾਹੀਂ ਦੀਆ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫਿਲਮ ਦੀਆਂ ਯਾਦਾਂ...
Advertisement

ਮੁੰਬਈ: ਦੋ ਦਹਾਕੇ ਪਹਿਲਾਂ ਆਈ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਹਾਲੇ ਵੀ ਦੀਆ ਮਿਰਜ਼ਾ ਦੇ ਦਿਲ ਵਿੱਚ ਖਾਸ ਥਾਂ ਰੱਖਦੀ ਹੈ। ਇਸ ਫਿਲਮ ਰਾਹੀਂ ਦੀਆ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫਿਲਮ ਦੀਆਂ ਯਾਦਾਂ ਤਾਜ਼ਾ ਕੀਤੀਆਂ। ਦੀਆ ਨੇ ਬੌਲੀਵੁੱਡ ’ਚ ਆਪਣੇ ਤੈਅ ਕੀਤੇ ਸ਼ਾਨਦਾਰ ਸਫਰ ਲਈ ਫਿਲਮ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਚਿੱਟੇ ਕੁੜਤੇ ’ਚ ਸੈਲਫੀ ਸਾਂਝੀ ਕਰਦਿਆਂ ਫਿਲਮ ਰਾਹੀਂ ਬੌਲੀਵੁੱਡ ’ਚ ਕੀਤੀ ਸ਼ੁਰੂਆਤ ਤੇ ਉਸ ਦੀ ਜ਼ਿੰਦਗੀ ’ਤੇ ਫਿਲਮ ਦੇ ਪਏ ਪ੍ਰਭਾਵ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਸ ਨੇ ਫਿਲਮ ਦੇ ਸ਼ੁਰੂ ’ਚ ਵਜਾਇਆ ਸੰਗੀਤ ਵੀ ਸਾਂਝਾ ਕੀਤਾ। ਦੀਆ ਨੇ ਕੈਪਸ਼ਨ ’ਚ ਲਿਖਿਆ, ‘‘ਇਸ ਧੁਨ ਨੇ ਮੇਰੇ ਜੀਵਨ ਦੇ ਗੀਤ ਨੂੰ ਕਈ ਤਰੀਕਿਆਂ ਨਾਲ ਪੇਸ਼ ਕੀਤਾ ਹੈ... ਮੈਂ 19 ਸਾਲਾਂ ਦੀ ਸੀ, ਜਦੋਂ ਮੈਂ ਬੱਚਿਆਂ ਨਾਲ ਮੀਂਹ ਵਿੱਚ ਨੱਚੀ ਸੀ... ਫਿਲਮ ਦੇ ਪਹਿਲੇ ਵਿਜ਼ੂਅਲ ’ਚ ਮੈਨੂੰ ਅਦਾਕਾਰ ਵਜੋਂ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਸੀ। ‘ਰਹਿਨਾ ਹੈ ਤੇਰੇ ਦਿਲ ਮੇਂ’ ਤੁਹਾਡੇ ਲਈ ਮੈਂ ਉਦੋਂ, ਹੁਣ ਤੇ ਹਮੇਸ਼ਾ ਰਿਣੀ ਹਾਂ ਤੇ ਦਰਸ਼ਕਾਂ ਦੇ ਮਿਲੇ ਪਿਆਰ ਲਈ ਧੰਨਵਾਦੀ ਹਾਂ।’’ ਦੱਸਣਯੋਗ ਹੈ ਕਿ ‘ਰਹਿਨਾ ਹੈ ਤੇਰੇ ਦਿਲ ਮੇਂ’ ਫਿਲਮ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਗੌਤਮ ਵਾਸੂਦੇਵ ਮੈਨਨ ਵੱਲੋਂ ਨਿਰਦੇਸ਼ਿਤ ਇਹ ਰੋਮਾਂਟਿਕ ਡਰਾਮਾ, ਉਸੇ ਸਾਲ ਰਿਲੀਜ਼ ਹੋਈ ਉਨ੍ਹਾਂ ਦੀ ਤਾਮਿਲ ਫਿਲਮ ‘ਮਿਨਾਲੇ’ ਦਾ ਰੀਮੇਕ ਸੀ। -ਏਐੱਨਆਈ

Advertisement
Advertisement